ਇਟਲੀ ‘ਚੋਂ ਆਈ ਪਰਦੇਸੀ ਪੁੱਤ ਦੀ ਲਾਸ਼

ਖਮਾਣੋਂ—ਰੋਜ਼ੀ-ਰੋਟੀ ਕਮਾਉਣ ਲਈ ਇਟਲੀ ਗਏ ਜਿਸ ਪਰਦੇਸੀ ਪੁੱਤ ਦਾ ਮਾਪਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਜਦੋਂ ਉਸ ਦੀ ਥਾਂ ‘ਤੇ ਉਸ ਦੀ ਲਾਸ਼ ਆਈ ਤਾਂ ਮਾਪਿਆਂ ‘ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ। ਪਿੰਡ ਖੰਟ ਦਾ ਨੌਜਵਾਨ ਸਿਮਰਜੀਤ ਸਿੰਘ ਸ਼ੈਰੀ ਆਪਣੇ Deathਮਾਪਿਆਂ ਦਾ ਇਕਲੌਤਾ ਸਹਾਰਾ ਸੀ ਅਤੇ ਉਸ ਦੀ ਮੌਤ ਨੇ ਉਸ ਦੇ ਮਾਪਿਆਂ ਨੂੰ ਡਾਢਾ ਦੁੱਖ ਅਤੇ ਤਕਲੀਫ ਦਿੱਤੀ ਹੈ। ਸਿਮਰਜੀਤ ਸਿੰਘ ਸ਼ੈਰੀ (22) ਦੀ ਪਿਛਲੇ ਦਿਨੀਂ ਇਟਲੀ ਵਿਚ ਭੇਦਭਰੇ ਹਲਾਤਾਂ ਵਿਚ ਮੌਤ ਹੋ ਗਈ ਸੀ।  ਸਿਮਰਜੀਤ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਪਹੁੰਚਣ ‘ਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਕਲੌਤੇ ਪੁੱਤਰ ਦੇ ਅੰਤਮ ਸੰਸਕਾਰ ਮੌਕੇ ਮਾਪਿਆ ਦਾ ਦੁੱਖ ਦੇਖਿਆ ਨਹੀਂ ਸੀ ਜਾ ਰਿਹਾ। ਅੰਤਮ ਸੰਸਕਾਰ ਮੌਕੇ ਹਲਕਾ ਵਿਧਾਇਕ ਨਿਰਮਲ ਸਿੰਘ, ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਰਣਧੀਰ ਸਿੰਘ ਚੀਮਾ, ਸ਼੍ਰੌਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਲਖਵੀਰ ਸਿੰਘ ਥਾਬਲਾਂ, ਡੀ ਐਸ ਪੀ ਖਮਾਣੋਂ ਰਮਨਦੀਪ ਸਿੰਘ, ਬਲਜਿੰਦਰ ਸਿੰਘ ਬਿੱਲਾ ਥਾਬਲਾਂ ਤੇ ਰਾਜਨੀਤਿਕ , ਸਮਾਜਿਕ ਜਥੇਬੰਦੀਆ ਦੇ ਨੁਮਾਇੰਦਿਆ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਭਾਰੀ ਗਿਣਤੀ ‘ਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕਿ ਮ੍ਰਿਤਕ ਸਿਮਰਜੀਤ ਸਿੰਘ ਸ਼ੈਰੀ ਜੋ ਕਿ ਜ਼ਿੰਮੀਦਾਰਾ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪਿਛਲੇ ਕਰੀਬ ਢਾਈ ਸਾਲ ਤੋਂ ਇਟਲੀ ਦੇ ਸ਼ਹਿਰ ਵਰੋਨਾ ਵਿਖੇ ਡਾਇਰੀ ਫ਼ਾਰਮ ਵਿਖੇ ਕੰਮ ਕਰਦਾ ਸੀ। ਉਸ ਦੇ ਮਾਪਿਆ ਅਨੁਸਾਰ ਉਸ ਦਾ ਪਿਛਲੇ ਕਰੀਬ ਡੇਢ ਮਹੀਨੇ ਤੋਂ ਫੋਨ ਬੰਦ ਆ ਰਿਹਾ ਸੀ, ਸਕੇ ਸਬੰਧੀਆਂ ਰਾਹੀਂ ਭਾਲ ਕਰਨ ‘ਤੇ ਸ਼ੈਰੀ ਦੀ ਲਾਸ਼ ਭੇਦਭਰੇ ਹਲਾਤਾਂ ‘ਚ ਡਾਇਰੀ ਫ਼ਾਰਮ ਨੇੜੇ ਸੁੰਨਸਾਨ ਜਗ੍ਹਾਂ ‘ਤੇ ਪਈਆ ਲੱਕੜਾਂ ਦੇ ਵਿਚਕਾਰੋਂ ਮਿਲੀ ਸੀ।

468 ad