ਇਕ ਸਿੱਖ ਤੇ 2 ਹਿੰਦੂਆਂ ਨੇ ਮਿਲ ਕੇ ਬਣਾਈ ”ਪੰਜਾਬੀ ਕੁਰਾਨ”, ਇਹੀ ਹੈ ਰੱਬ ਲਈ ਸੱਚਾ ਈਮਾਨ

13

ਬਠਿੰਡਾ , 5 ਮਈ ( ਜਗਦੀਸ਼ ਬਾਮਬਾ ) ਦੁਨੀਆ ‘ਚ ਚਾਰ ਧਰਮਾਂ ਦੇ ਲੋਕ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਜੇਕਰ ਇਕ ਹੋ ਜਾਣ ਤਾਂ ਇਹੀ ਪਰਮਾਤਮਾ ਦੇ ਪ੍ਰਤੀ ਸੱਚਾ ਈਮਾਨ ਹੈ। ਇਸ ਈਮਾਨ ‘ਤੇ ਕਾਇਮ ਹੋਣ ਵਾਲੇ ਇਕ ਸਿੱਖ ਅਤੇ 2 ਹਿੰਦੂਆਂ ਨੇ ਪੂਰੀ ਦੁਨੀਆ ਸਾਹਮਣੇ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨੇ ਲੋਕਾਂ ਨੂੰ ਧਰਮ ਲਈ ਨਹੀਂ, ਸਗੋਂ ਇਨਸਾਨੀਅਤ ਲਈ ਜਿਊਣ ਦਾ ਸਬਕ ਦਿੱਤਾ ਹੈ। ਤੁਹਾਨੂੰ ਇਹ ਗੱਲ ਸੁਣ ਕੇ ਬੜੀ ਅਜੀਬ ਲੱਗੇਗੀ ਪਰ ਇਹ ਬਿਲਕੁਲ ਸੱਚ ਹੈ ਕਿ ਮੁਸਲਮਾਨਾਂ ਦੇ ਪਵਿੱਤਰ ਗਰੰਥ ‘ਕੁਰਾਨ’ ਦੀ ਪੰਜਾਬੀ ਕਾਪੀ ਮਿਲੀ ਹੈ, ਜਿਸ ਨੂੰ 2 ਹਿੰਦੂਆਂ ਅਤੇ ਇਕ ਸਿੱਖ ਨੇ ਮਿਲ ਕੇ ਬਣਾਇਆ ਹੈ। ਪੰਜਾਬ ਦੇ ਇਤਿਹਾਸਕਾਰ ਸੁਭਾਸ਼ ਪਰੀਹਾਰ ਕੋਲ ਕੁਰਾਨ ਦੀ ਇਹ ਪੰਜਾਬੀ ਕਾਪੀ ਹੈ, ਜੋ 1911 ‘ਚ ਛਾਪੀ ਗਈ ਸੀ। ਇਕ ਸਿੱਖ ਨੇ ਇਸ ਕੁਰਾਨ ਦਾ ਪੰਜਾਬੀ ‘ਚ ਅਨੁਵਾਦ ਕੀਤਾ, ਜਦੋਂ ਕਿ 2 ਹਿੰਦੂਆਂ ਨੇ ਇਸ ਨੂੰ ਛਪਵਾਇਆ ਸੀ। 105 ਸਾਲਾਂ ਤੋਂ ਇਹ ਕਿਤਾਬ ਇਕ ਸਿੱਖ ਦੇ ਹੱਥ ‘ਚੋਂ ਨਿਕਲ ਕੇ ਇਕ ਮੁਸਲਮਾਨ ਦੇ ਹੱਥਾਂ ‘ਚ ਪੁੱਜੀ ਅਤੇ ਹੁਣ ਇਕ ਹਿੰਦੂ ਅਧਿਆਪਕ ਸੁਭਾਸ਼ ਪਾਰੀਕਰ ਕੋਲ ਹੈ। ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਮਿਊਜਿਓਲੋਜੀ ਮਹਿਕਮੇ ਤੋਂ ਰਿਟਾਇਰ ਹੋਏ ਸੁਭਾਸ਼ ਪਰੀਹਾਰ ਪੰਜਾਬੀ ਕੁਰਾਨ ਦੀ ਪੂਰੀ ਜਾਣਕਾਰੀ ਸੂਫੀ ਐਨਸਾਈਕਲੋਪੀਡੀਆ ‘ਚ ਪਾਉਣ ਦੀ ਯੋਜਨਾ ਬਣਾ ਰਹੇ ਹਨ। ਕੋਟਕਪੂਰਾ ਦੇ ਇਕ ਪ੍ਰਾਈਵੇਟ ਕਾਲਜ ‘ਚ ਪੜ੍ਹ ਰਹੇ ਪਰਿਹਾਰ ਦਾ ਕਹਿਣਾ ਹੈ, ”ਇਸ ਕੁਰਾਨ ਨੂੰ ਨਿਰਮਲ ਸਿੱਖ ਸੰਤ ਵੈਦ ਗੁਰਦਿੱਤ ਸਿੰਘ ਅਲਮਹਿਰੀ ਨੇ ਅਰਬੀ ਤੋਂ ਗੁਰਮੁਖੀ ‘ਚ ਅਨੁਵਾਦ ਕੀਤਾ ਸੀ ਅਤੇ ਇਸ ਦੀ ਛਪਾਈ ਦੀ ਖਰਚਾ ਭਗਤ ਬੁੱਧਮਲ ਅਦਾਲਤੀ ਮੇਵਜਤ ਅਤੇ ਵੈਦ ਭਗਤ ਗੁਰਾਦਿੱਤਾ ਮਲ ਨਾਂ ਦੇ 2 ਹਿੰਦੂਆਂ ਅਤੇ ਸਿੱਖ ਮੇਲਾ ਸਿੰਘ ਅੱਤਰ ਵਜੀਰਾਬਾਦ ਨੇ ਚੁੱਕਿਆ ਸੀ।
ਪਰੀਹਾਰ ਨੇ ਦੱਸਿਆ ਕਿ ਸੰਤ ਅਲਮਹਿਰੀ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਕਾਰ ਕੁਰਾਨ ਦਾ ਸੰਦੇਸ਼ ਪਹੁੰਚਾਉਣਾ ਚਾਹੁੰਦੇ ਸਨ ਅਤੇ ਇਸ ਦੀ ਛਪਾਈ ਲਈ ਹਿੰਦੂਆਂ ਅਤੇ ਸਿੱਖ ਦਾ ਸਹਾਰਾ ਵੀ ਇਸ ਟੀਚੇ ਨੂੰ ਦੇਖਦੇ ਹੋਏ ਹੀ ਲਿਆ ਗਿਆ ਸੀ। ਪਰੀਹਾਰ ਦਾ ਕਹਿਣਾ ਹੈ ਕਿ 20ਵੀਂ ਸਦੀ ਦੀ ਸ਼ੁਰੂਆਤ ‘ਚ ਉਨ੍ਹਾਂ ਨੂੰ ਹਿੰਦੂ-ਮੁਸਲਿਮ-ਸਿੱਖ ਏਕਤਾ ਦੀ ਇਸ ਤੋਂ ਵਧੀਆ ਮਿਸਾਲ ਹੋਰ ਕਿਤੇ ਨਜ਼ਰ ਨਹੀਂ ਆਉਂਦੀ ਅਤੇ ਇਸ ਨੂੰ ਹੀ ਸੱਚੇ ਸ਼ਬਦਾਂ ‘ਚ ਧਰਮ ਕਿਹਾ ਜਾ ਸਕਦਾ ਹੈ।

468 ad

Submit a Comment

Your email address will not be published. Required fields are marked *