ਇਕ ਚਿੰਗਾੜੀ ਤੇ ਸੁਆਹ ਦੇ ਢੇਰ ‘ਚ ਬਦਲ ਗਿਆ 2 ਅਰਬ ਦਾ ਪੁੱਲ.

ਕੈਲੀਫੋਰਨੀਆ—ਲਾਸ ਏਂਜਲਸ ਅਤੇ ਲਾਸ ਵੇਗਾਸ ਨੂੰ ਜੋੜਨ ਲਈ ਪਿਛਲੇ ਸਾਲ ਤੋਂ ਸ਼ੁਰੂ ਕੀਤੇ ਗਏ ਨਿਰਮਾਣ ਅਧੀਨ ਪੁੱਲ, ਜਿਸ ਦੀ Bridgeਲਾਗਤ ਕੁੱਲ ਦੋ ਅਰਬ ਦੱਸੀ ਜਾ ਰਹੀ ਸੀ, ਨੂੰ ਇਕ ਚਿੰਗਾੜੀ ਨੇ ਮਿੰਟਾਂ ਵਿਚ ਸਾੜ ਕੇ ਸੁਆਹ ਕਰ ਦਿੱਤਾ। ਇਸ ਪੁੱਲ ਦਾ ਸਾਈਜ਼ ਇਕ ਫੁੱਟਬਾਲ ਦੇ ਮੈਦਾਨ ਜਿੰਨਾਂ ਸੀ। ਇਸ ਦੇ ਨਿਰਮਾਣ ਵਿਚ ਸੈਂਕੜੇ ਮਜ਼ਦੂਰ ਲੱਗੇ ਹੋਏ ਹਨ। ਪੁੱਲ ਨੂੰ ਸਾੜਨ ਵਾਲੀ ਚਿੰਗਾੜੀ ਮਜ਼ਦੂਰਾਂ ਦੇ ਇਕ ਲੈਂਪ ਤੋਂ ਹੀ ਉੱਠੀ ਸੀ। ਉਸ ਸਮੇਂ ਬਹੁਤ ਤੇਜ਼ ਹਵਾ ਚੱਲ ਰਹੀ ਸੀ, ਜਿਸ ਕਾਰਨ ਲੈਂਪ ਗਲਤੀ ਨਾਲ ਪੁੱਲ ਦੇ ਲੱਕੜੀ ਦੇ ਢਾਂਚੇ ‘ਤੇ ਜਾ ਕੇ ਡਿੱਗ ਗਿਆ। ਹਵਾ ਚੱਲਦੀ ਹੋਣ ਕਰਕੇ ਚਿੰਗਾੜੀ ਤੇਜ਼ੀ ਨਾਲ ਅੱਗ ਫੜ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੁੱਲ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਫੁੱਟਬਾਲ ਦੇ ਮੈਦਾਨ ਜਿੰਨਾਂ ਵੱਡਾ ਇਹ ਪੁੱਲ 15 ਮਿੰਟਾਂ ਵਿਚ ਧੂੰ-ਧੂੰ ਕਰਕੇ ਸੜ ਗਿਆ। ਜਾਣਕਾਰੀ ਮੁਤਾਬਕ ਇਹ ਪ੍ਰਾਜੈਕਟ 1 ਅਰਬ 92 ਕਰੋੜ 17 ਲੱਖ ਰੁਪਏ ਤੋਂ ਜ਼ਿਆਦਾ ਦਾ ਸੀ। ਇਹ ਸਭ ਕੁਝ ਇੰਨੀਂ ਛੇਤੀ ਹੋ ਗਿਆ ਕਿ ਫਾਇਰ ਫਾਈਟਰ ਅਤੇ ਬਿਲਡਰ ਦੇਖਦੇ ਹੀ ਰਹਿ ਗਏ। ਪਲਾਂ ਵਿਚ ਹੀ ਉੱਥੇ ਸਵਾਹ ਅਤੇ ਮੈਟਲ ਦਾ ਢੇਰ ਲੱਗ ਗਿਆ।
ਹਾਦਸੇ ਦੌਰਾਨ ਪੁੱਲ ਦੇ ਦੋਵੇਂ ਪਾਸੇ ਜ਼ਬਰਦਸਤ ਜਾਮ ਲੱਗ ਗਿਆ। ਇਹ ਜਾਮ ਦੱਖਣ ਵਿਚ ਛੇ ਮੀਲ ਅਤੇ ਉੱਤਰ ਵਿਚ ਲਗਭਗ 20 ਮੀਲ ਲੰਬਾ ਜਾਮ ਲੱਗਾ ਸੀ। ਇਸ ਦੌਰਾਨ ਇਸ ਭਿਆਨਕ ਅੱਗ ਦੀ ਲਪੇਟ ਵਿਚ ਕੋਈ ਵੀ ਨਹੀਂ ਆਇਆ ਪਰ ਧੂੰਆਂ ਚੜ੍ਹਨ ਕਾਰਨ ਇਕ ਮਜ਼ਦੂਰ ਬੇਹੋਸ਼ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

468 ad