ਆੜਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਕੀਤਾ ਚੱਕਾ ਜਾਮ – ਅਦਾਇਗੀ ਅਤੇ ਲਿਫਟਿੰਗ ਤੁਰੰਤ ਕਰਾਉਣ ਦੀ ਕੀਤੀ ਮੰਗ

FDK 5

ਫ਼ਰੀਦਕੋਟ, 11 ਮਈ (ਜਗਦੀਸ਼ ਕੁਮਾਰ ਬਾਂਬਾ ) ਕਣਕੀ ਦੀ ਅਦਾਇਗੀ, ਲਿਫਟਿੰਗ ਅਤੇ ਹੋਰ ਮੰਗਾਂ ਨੂੰ ਲੈ ਕੇ ਆੜ•ਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਦਿੱਤੇ ਜਾ ਰਹੇ ਲਗਾਤਾਰ ਲੜੀਵਾਰ ਧਰਨਿਆਂ ਦੇ ਅੱਜ ਗਿਆਰਵੇਂ ਦਿਨ ਫਰੀਦਕੋਟ-ਕੋਟਕਪੂਰਾ ਸੜਕ ‘ਤੇ ਮਾਰਕਫੈੱਡ ਦੇ ਦਫਤਰ ਅੱਗੇ ਜਾਮ ਲਾਇਆ ਗਿਆ। ਸਵੇਰ ਤੋਂ ਜਾਮ ਲਾ ਕੈ ਬੈਠੇ ਸਮੂਹ ਆੜ•ਤੀਆਂ, ਕਿਸਾਨਾਂ ਅਤੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਪੰਜਾਬ ਅਤੇ ਕੇਂਦਰ ਦੀਆਂ ਮਾਰੂ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂ ਜੈਸਨਪ੍ਰੀਤ ਸਿੰਘ ਜੈਸੀ ਢਿੱਲੋਂ, ਸਾਬਕਾ ਚੇਅਰਮੈਨ, ਮਾਰਕੀਟ ਕਮੇਟੀ ਅਤੇ ਰਣਜੀਤ ਸਿੰਘ ਭੋਲੂਵਾਲਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦਿੱਤ ਸਿੰਘ ਦੀ ਆਗਵਾਈ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਇਸ ਦੌਰਾਨ ਐਸੋਸੀਏਸ਼ਨ ਪ੍ਰਧਾਨ ਕੁਲਭੂਸ਼ਨ ਭੂਸ਼ੀ, ਗਰੀਸ਼ ਛਾਬੜਾ, ਪਰਮੋਦ ਬਾਂਸਲ, ਮਹਿੰਦਰ ਬਾਂਸਲ, ਵਿਕਾਸ ਗਰਗ ਨੇ ਦੋਸ਼ ਲਾਇਆ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਜਾਣਬੁਝ ਕੇ ਕਿਸਾਨਾਂ, ਆੜ•ਤੀਆਂ ਅਤੇ ਮੁਜ਼ਦੂਰਾਂ ਦੀ ਖੱਜਲ ਖੁਆਰੀ ਕਰ ਰਹੀਆਂ ਹਨ। ਨਾ ਤਾਂ ਕਣਕ ਦੀ ਅਦਾਇਗੀ ਪੂਰੀ ਤਰ•ਾਂ ਕੀਤੀ ਜਾ ਰਹੀ ਹੈ ਅਤੇ ਨਾ ਹੀ ਲਿਫਟਿੰਗ ਜਿਸ ਕਾਰਨ ਆੜ•ਤੀਏ, ਕਿਸਾਨ ਅਤੇ ਮਜ਼ਦੂਰਾਂ ਨੂੰ ਭਾਰੀ ਪ੍ਰੇਸ਼ਾਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ•ਾਂ ਕਿਹਾ ਪੰਜਾਬ ਸਰਕਾਰ ਦੇ ਦੁਰ ਪ੍ਰਬੰਧਕਾਂ ਕਰਕੇ ਉਨ•ਾਂ ਨੂੰ ਸੜਕਾਂ ਤੇ ਰੁਲਣਾ ਪੈਰ ਰਿਹਾ ਹੈ। ਚੰਗੀਆਂ ਪ੍ਰਸ਼ਾਸ਼ਨਿਕ ਸੇਵਾਵਾਂ ਦੇਣ ਦਾ ਦਾਅਵਾ ਕਰਨ ਵਾਲੀ ਸਰਕਾਰ ਹਰ ਮੁਹਾਜ਼ ‘ਤੇ ਫੇਲ• ਹੋ ਚੁੱਕੀ ਹੈ। ਉਨ•ਾਂ ਮੰਗ ਕੀਤੀ ਕਿ ਕਣਕ ਦੀ ਦਾਇਗੀ ਤੁਰੰਤ ਕੀਤੀ ਜਾਵੇ। ਲਿਫਟਿੰਗ ਅਤੇ ਲਿਫਟਿੰਗ ਦੌਰਾਨ ਆ ਰਹੀਆਂ ਪ੍ਰੇਸ਼ਾਨੀਆਂ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਦੌਰਾਨ ਮੌਕੇ ‘ਤੇ ਪਹੁੰਚ ਕੇ ਐੱਸ.ਡੀ.ਐੱਮ. ਹਰਜੀਤ ਸਿੰਘ ਸੰਧੂ ਅਤੇ ਮਾਰਕਫੈੱਡ ਦੀ ਡੀ.ਐੱਮ. ਵੱਲੋਂ ਆੜ•ਤੀਆਂ ਅਦਾਇਗੀਆਂ ਅਤੇ ਲਿਫਟਿੰਗ ਸੰਬੰਧੀ ਸਮੱਸਿਆਵਾਂ ਦਾ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਵਿਧਾਇਕ ਦੀਪ ਮਲਹੋਤਰਾ ਨੇ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਸੰਪਰਕ ਕਰਕੇ ਮੰਗ ਕੀਤੀ ਕਿ ਖਰੀਦੀ ਗਈ ਕਣਕ ਦੀ ਤੁਰੰਤ ਅਦਾਇਗੀ ਕਰਵਾਈ ਜਾਵੇ। ਵਿਧਾਇਕ ਦੀਪ ਮਲਹੋਤਰਾ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਅਦਾਇਗੀ ਕਰਵਾ ਦਿੱਤੀ ਜਾਵੇਗਾ। ਵਿਧਾਇਕ ਦੇ ਇਸ ਭਰੋਸੇ ਤੋਂ ਬਾਅਦ ਆੜ•ਤੀਆਂ ਨੇ ਹਾਲ ਦੀ ਘੜੀ ਆਪਣਾ ਚੱਕਾ ਜਾਮ ਵਾਪਸ ਲੈ ਲਿਆ ਹੈ। ਧਰਨੇ ਦੌਰਾਨ ਇਸ ਸਮੇਂ ਰਾਜ ਮਚਾਕੀ, ਓਮ ਪ੍ਰਕਾਸ਼, ਗੁਰਭੇਜ ਸਿੰਘ, ਮੁਕੇਸ਼ ਕੁਮਾਰ, ਹੰਸ ਅਰੋੜਾ, ਸੁਪੀਰ ਛਾਬੜਾ ਨੇ ਵੀ ਸੰਬੋਧਨ ਕੀਤਾ।

468 ad

Submit a Comment

Your email address will not be published. Required fields are marked *