ਆਸਮਾਨ ‘ਚ ਟੁੱਟਦੇ ਗਲਾਈਡਰ ਨੂੰ ਛੱਡ ਪਾਇਲਟ ਨੇ ਪੈਰਾਸ਼ੂਟ ਰਾਹੀਂ ਮਾਰੀ ਉਡਾਰੀ

ਕੈਂਬਰਿਜ—4500 ਫੁੱਟ ਦੀ ਉੱਚਾਈ ‘ਤੇ ਉੱਡ ਰਹੇ ਗਲਾਈਡਰਾਂ ‘ਚੋਂ ਦੋ ਗਲਾਈਡਰ ਟਕਰਾਅ ਗਏ ਅਤੇ ਇਕ ਦੇ ਗਲਾਈਡਰ ਹਵਾ ਵਿਚ ਹੀ ਟੁੱਟ ਗਿਆ। ਪਾਇਲਟ ਨੇ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਗਲਾਈਡਰ ਨੂੰ ਛੱਡ ਪੈਰਾਸ਼ੂਟ ਰਾਹੀਂ ਉਡਾਣ ਭਰ ਲਈ। ਇਸ ਘਟਨਾ ਇੰਗਲੈਂਡ ਦੇ ਕੈਂਬਰਿਜ਼ ਸ਼ਹਿਰ ‘ਚ ਵਾਪਰੀ ਅਤੇ ਇਸ ਦੀਆਂ ਤਸਵੀਰਾਂ ਮਾਰਟਿਨ ਬੋਸ ਨਾਂ Gilderਵਿਅਕਤੀ ਨੇ ਉਸ ਸਮੇਂ ਖਿੱਚੀਆਂ, ਜਦੋਂ ਉਹ ਅਪਾਣੇ ਬਗੀਚੇ ਵਿਚ ਪੰਛੀਆਂ ਦੀਆਂ ਫੋਟੋਆਂ ਖਿੱਚ ਰਿਹਾ ਸੀ। ਪਾਇਲਟ ਨੂੰ ਇਸ ਹਾਦਸੇ ਵਿਚ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਕੈਂਬਰਿਜ ਦੇ ਐਡਨਬਰੂਕ ਹਸਪਤਾਲ ਵਿਚ ਲਿਜਾਇਆ ਗਿਆ। 
ਗਲਾਈਡਰ ਕੈਂਬਰਿਜਸ਼ਾਇਰ ਦੇ ਲਿਟਲ ਪੈਕਸਟੋਨ ਇਲਾਕੇ ਵਿਚ ਖੇਤਾਂ ਵਿਚ ਡਿੱਗਿਆ। ਦੂਜੇ ਗਲਾਈਡਰ ਦੇ ਪਾਇਲਟ ਨੇ ਸੁਰੱਖਿਅਤ ਲੈਂਡਿੰਗ ਕੀਤੀ। ਇਹ ਗਲਾਈਡਰ ਇਕ ਗਲਾਈਡਰ ਉਡਾਣ ਦੇ ਮੁਕਾਬਲੇ ਲਈ ਉਡਾਣ ਭਰ ਰਹੇ ਸਨ। ਆਸਮਾਨ ਵਿਚ ਕਰੀਬ 35 ਗਲਾਈਡਰ ਜਹਾਜ਼ ਸਨ।

468 ad