ਆਸਟ੍ਰੇਲੀਆ : ਸ਼ਰਾਬ ਕਾਰਨ ਰੋਜ਼ਾਨਾ ਹੁੰਦੀਆਂ ਹਨ 15 ਮੌਤਾਂ

ਕੈਨਬਰਾ- ਆਸਟਰੇਲੀਆ ਵਿਚ ਸ਼ਰਾਬ ਪੀਣ ਕਾਰਨ ਰੋਜ਼ਾਨਾ 15 ਮੌਤਾਂ ਹੁੰਦੀਆਂ ਹਨ ਅਤੇ 430 ਵਿਅਕਤੀ ਹਸਪਤਾਲ ਪਹੁੰਚਦੇ ਹਨ। ਇਹ ਗਿਣਤੀ ਇਕ ਦਹਾਕੇ ਤੋਂ ਖਤਰਨਾਕ Drinkਢੰਗ ਨਾਲ ਵੱਧਦੀ ਜਾ ਰਹੀ ਹੈ। ਅੱਜ ਜਾਰੀ ਇਕ ਰਿਪੋਰਟ ਵਿਚ ਇਹ ਪ੍ਰਗਟਾਵਾ ਕੀਤਾ ਗਿਆ। ਖਬਰ ਏਜੰਸੀ ਸਿਨਹੁਆ ਅਨੁਸਾਰ ਵਿਕਹੈਲਥ ਐਂਡ ਫਾਊਂਡੇਸ਼ਨ ਫਾਰ ਅਲਕੋਹਲ ਰਿਸਰਚ ਐਂਡ ਐਜੂਕੇਸ਼ਨ ਦੇ ਮਾਲੀ ਸਹਿਯੋਗ ਨਾਲ ਕਰਵਾਈ ਗਈ ਖੋਜ ਵਿਚ ਪਤਾ ਲੱਗਾ ਹੈ ਕਿ 2010 ਤੋਂ ਸ਼ਰਾਬ ਪੀਣ ਕਾਰਨ 5554 ਮੌਤਾਂ ਹੋਈਆਂ ਅਤੇ 157132 ਹਸਪਤਾਲ ਵਿਚ ਦਾਖਲ ਹੋਏ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਦਹਾਕਾ ਪਹਿਲਾਂ ਕਰਵਾਈ ਗਈ ਖੋਜ ਨਾਲੋਂ ਮੌਤਾਂ ਦੀ ਗਿਣਤੀ ਵਿਚ  62 ਫੀਸਦੀ ਵਾਧਾ ਹੋਇਆ ਹੈ।

468 ad