ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਨੂੰ ਵਿਆਹ ਤੋਂ ਪਹਿਲਾਂ ਮੌਤ ਨੇ ਘੇਰਿਆ

ਸਿਡਨੀ ਵਿਚ ਪੰਜਾਬ ਤੋਂ ਆ ਕੇ ਵਸੇ ਪੰਜਾਬੀ ਨੌਜਵਾਨ ਜਗਦੀਪ ਸਿੰਘ ਦੀ ਮੌਤ ਹੋਣ ਨਾਲ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਆਪਣੇ ਚੰਗੇ ਭੱਵਖ ਲਈ  ਜਗਦੀਪ ਸਿੰਘ 2006 ‘ਚ ਪੰਜਾਬ ਤੋਂ ਆਸਟ੍ਰੇਲੀਆ ਆ ਕੇ ਵੱਸ ਗਿਆ ਸੀ ਅਤੇ ਉਸ ਦਾ ਪਿਛੋਕੜ ਜਗਰਾਉਂ ਦੇ ਨੇੜੇ ਦੇ ਇਲਾਕੇ ਪਿੰਡ ਹੇਰਾਂ ਨਾਲ ਸੰਬੰਧਿਤ ਹੈ। ਜਗਦੀਪ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ 24 ਮਈ ਨੂੰ ਜਗਦੀਪ ਦਾ ਵਿਆਹ ਹੋਣ ਜਾ ਰਿਹਾ ਸੀ ਪਰ ਉਸ ਸਮੇਂ ਉਸ ਦੇ ਮਾਪਿਆਂ ਦੀਆਂ ਆਸਾਂ ਹੰਝੂਆਂ ਵਿਚ ਰੁੜ ਗਈਆਂ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਜਵਾਨ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ। ਜਗਦੀਪ ਸਿੰਘ 2012 ਵਿਚ ਆਸਟ੍ਰੇਲੀਆ ਵਿਚ ਪੱਕਾ ਹੋਇਆ ਸੀ। ਜਗਦੀਪ ਦੀ ਮੌਤ ਰਾਤ ਨੂੰ ਸੁੱਤੇ ਪਏ ਹੋਈ ਅਤੇ ਉਸ ਦੀ ਲਾਸ਼ ਵੀ ਪੰਜਾਬ ਭੇਜੀ ਜਾ ਰਹੀ ਹੈ। ਮੌਤ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

468 ad