ਆਸਟ੍ਰੇਲੀਆ ‘ਚ ਪੜ੍ਹਨ ਆਇਆ ਪੰਜਾਬੀ ਨੌਜਵਾਨ ਲਾਪਤਾ

ਮੈਲਬੋਰਨ—ਆਸਟ੍ਰੇਲੀਆ ਵਿਚ ਸਟੂਡੈਂਟ ਵੀਜ਼ਾ ‘ਤੇ ਗਏ ਪੰਜਾਬੀ ਨੌਜਵਾਨ ਸ਼ਿਵ ਚੌਹਾਨ ਦੇ ਲਾਪਤਾ ਹੋਣ ਤੋਂ ਦੋ ਮਹੀਨੇ ਬਾਅਦ ਵੀ ਪੁਲਸ ਇਸ ਮਾਮਲੇ ਵਿਚ ਕੁਝ ਵੀ ਪਤਾ ਨਹੀਂ Melborneਕਰ ਸਕੀ। ਇਸ ਸਾਲ ਮਈ ਵਿਚ ਲਾਪਤਾ ਹੋਏ ਆਸਟ੍ਰੇਲੀਆ ਦੇ ਇਸ 27 ਸਾਲਾ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਪਤਾ ਲਗਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ।
ਮੈਲਬੋਰਨ ਵਿਚ ਸਾਮਾਨ ਪਹੁੰਚਾਉਣ ਦਾ ਕੰਮ ਕਰਨ ਵਾਲੇ ਸ਼ਿਵ ਚੌਹਾਨ ਇਕ ਮਈ ਦਾ ਰਾਤ ਤੋਂ ਲਾਪਤਾ ਹੈ, ਜਿਸ ਤੋਂ ਬਾਅਦ ਉਸ ਦੀ ਸਲਾਮਤੀ ਨੂੰ ਲੈ ਕੇ ਉਸ ਦੇ ਪਰਿਵਾਰ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਬਾਅਦ ਵਿਚ ਪੁਲਸ ਨੂੰ ਉਸ ਦੀ ਵੈਨ ਨੂੰ ਕੇਅਸਬੋਰਾਉਫ ਵਿਚ ਇਕ ਖੇਤ ਵਿਚ ਖੜ੍ਹੀ ਪਾਇਆ ਗਿਆ। ਵੈਨ ਦੇ ਅੰਦਰ ਉਸ ਦਾ ਪਰਸ ਅਤੇ ਹੋਰ ਸਾਮਾਨ ਰੱਖਿਆ ਮਿਲਿਆ।
ਉਸ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਫਿਲਹਾਲ ਜਾਂਚ ਹੋ ਰਹੀ ਹੈ। ਆਪਣੇ ਭਰਾ ਦੀ ਤਲਾਸ਼ ਵਿਚ ਆਸਟ੍ਰੇਲੀਆ ਪਹੁੰਚੇ ਦਿਨੇਸ਼ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿਚ ਕੋਈ ਤਰੱਕੀ ਨਹੀਂ ਹੋਈ ਹੈ। 
ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਕੋਈ ਸੁਰਾਗ ਨਹੀਂ ਮਿਲਿਆ ਹੈ? ਉਹ ਮੈਲਬੋਰਨ ਵਿਚ ਇਸੇ ਤਰ੍ਹਾਂ ਖਾਲੀ ਹੱਥ ਹਨ, ਜਿਵੇਂ ਖਾਲੀ ਹੱਥ ਆਏ ਸਨ। ਉਨ੍ਹਾਂ ਨੇ ਐੱਸ. ਬੀ. ਐੱਸ. ਪੰਜਾਬੀ ਰੇਡੀਓ ਚੈਨਲ ‘ਤੇ ਕਿਹਾ ਕਿ ਪੁਲਸ ਤੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਸ ਦੇ ਭਰਾ ਬਾਰੇ ਕੋਈ ਜਾਣਕਾਰੀ ਉਨ੍ਹਾਂ ਦੇ ਕੋਲ ਹੈ ਤਾਂ ਉਹ ਪਰਿਵਾਰ ਨੂੰ ਸੂਚਨਾ ਦੇਣ।

468 ad