ਆਸਟ੍ਰੇਲੀਆ ‘ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਸਵਾਈਨ ਫਲੂ

ਆਸਟ੍ਰੇਲੀਆ ‘ਚ ਸਵਾਈਨ ਫਲੂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇਸ ਸਾਲ ਇਸ ਇਫਲੂਏਂਜਾ ਇਨਫੈਕਸ਼ਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਕ ਸਿਹਤ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਤਰਾਂ ਮੁਤਾਬਕ ਇਫਲੂਏਂਜਾ ਮਾਹਰਾਂ ਦੇ ਸਮੂਹ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ‘ਚ ਇਸ ਸਾਲ ਇਫਲੂਏਂਜਾ ਦੇ ਦੋਗੁਣੇ ਮਾਮਲੇ ਸਾਹਮਣੇ ਆਏ ਹਨ। 
ਹੁਣ ਤੱਕ ਇਫਲੂਏਂਜਾ ਦੇ 21 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁਕੇ ਹਨ। 
ਇਨ੍ਹਾਂ ‘ਚ ਲਗਭਗ 3 ਚੌਥਾਈ ਮਾਮਲੇ ਸਵਾਈਨ ਫਲੂ ਦੇ ਹਨ। 
ਆਈ. ਐਸ. ਜੀ. ਦੇ ਪ੍ਰਧਾਨ ਐਲਨ ਹੈਂਪਸਨ ਨੇ ਦੱਸਿਆ ਕਿ ਸਿਰਫ ਬਜ਼ੁਰਗ ਹੀ ਨਹੀਂ, ਹਰ ਉਮਰ ਵਰਗ ਦੇ ਲੋਕ ਇਸ ਵਾਇਰਸ ਨਾਲ ਪੀੜਤ ਹਨ। ਹੈਂਪਸਨ ਨੇ ਦੱਸਿਆ ਕਿ ਲੋਕ ਇਹ ਸੋਚਦੇ ਹਨ ਕਿ ਫਲੂ ਬੀਮਾਰੀ ਸਿਰਫ ਬਜ਼ੁਰਗਾਂ ਨੂੰ ਹੀ ਆਪਣੀ ਲਪੇਟ ‘ਚ ਲੈਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕਿ ਸੱਚਾਈ ਇਹ ਹੈ ਕਿ ਹਰ ਸਾਲ ਇਫਲੂਏਂਜਾ ਦੇ 18 ਹਜ਼ਾਰ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ‘ਚ ਗੰਭੀਰ ਸਥਿਤੀ ਵਾਲੇ ਮਰੀਜ਼ ਬਜ਼ੁਰਗ ਨਹੀਂ ਸਗੋਂ ਘੱਟ ਉਮਰ ਦੇ ਕਾਮੇ ਹੁੰਦੇ ਹਨ।

468 ad