ਆਸਟ੍ਰੇਲੀਆ ‘ਚ ‘ਆਪ’ ਦੇ ਸਮਰਥਕਾਂ ਨੂੰ ਜਿੱਤ ਦੀ ਉਮੀਦ

ਆਸਟ੍ਰੇਲੀਆ 'ਚ 'ਆਪ' ਦੇ ਸਮਰਥਕਾਂ ਨੂੰ ਜਿੱਤ ਦੀ ਉਮੀਦ

ਭਾਵੇਂ ਕਿ ਪੰਜਾਬ ਵਿਚ ਦੇਸ਼ ਦੀ 16ਵੀਂ ਲੋਕ ਸਭਾ ਦੀ ਵੋਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪਰ 16 ਮਈ ਨੂੰ ਆ ਰਹੇ ਚੋਣ ਨਤੀਜਿਆਂ ਦਾ ਆਮ ਲੋਕਾਂ, ਪਾਰਟੀ ਸਮਰਥਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਇਸ ਵਾਰ ਜਿੱਤ ਦਾ ਸਿਹਰਾ ਕਿਸ ਉਮੀਦਵਾਰ ਦੇ ਸਿਰ ਤੇ ਸੱਜੇਗਾ? ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਮੁਕਾਬਲੇ ਵਿਚ ਤੀਜੇ ਬਦਲ ਦੇ ਤੌਰ ‘ਤੇ ਆਮ ਆਦਮੀ ਪਾਰਟੀ ਮੈਦਾਨ ਵਿਚ ਨਿਤਰੀ ਹੈ ਅਤੇ ਇਸ ਪਾਰਟੀ ਦੇ ਉਮੀਦਵਾਰਾਂ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਤਗੜੀ ਟੱਕਰ ਦਿੱਤੀ ਹੈ। ਪ੍ਰਵਾਸੀ ਪੰਜਾਬੀਆਂ ਵਲੋਂ ਵੀ ਇਨ੍ਹਾਂ ਚੋਣਾਂ ਵਿਚ ਖਾਸ ਦਿਲਚਸਪੀ ਦਿਖਾਈ ਗਈ ਅਤੇ ਪਰਦੇਸਾਂ ਤੋਂ ਹੀ ਵੱਖੋਂ-ਵੱਖ ਤਰੀਕਿਆਂ ਨਾਲ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਸਰਗਰਮ ਕੀਤੇ ਗਏ। ਮੈਲਬੋਰਨ ਇਕਾਈ ਤੋਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਇਸ ਵਾਰ 5-7 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਹੈ ਅਤੇ ਭਾਰਤ ਦੇ ਬਾਕੀ ਲੋਕ ਸਭਾ ਹਲਕਿਆਂ ਤੋਂ ਵੀ ਆਮ ਪਾਰਟੀ ਦੇ ਉਮੀਦਵਾਰ ਵੱਡੇ ਫਰਕ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ ਹੁਣ ਭਾਰਤ ਦੇ ਲੋਕ ਦੇਸ਼ ਦੀ ਵਾਗਡੋਰ ਅਰਵਿੰਦ ਕੇਜ਼ਰੀਵਾਲ ਦੇ ਹੱਥਾਂ ਵਿੱਚ ਦੇਣੀ ਚਾਹੁੰਦੇ ਹਨ ਤਾਂ ਜੋ ਰਵਾਇਤੀ ਸਿਆਸੀ ਪਾਰਟੀਆਂ ਨੂੰ ਲਾਂਭੇ ਕੀਤਾ ਜਾ ਸਕੇ।ਇਸ ਮੌਕੇ ਸੁਖਜੀਤ ਸਿੰਘ ਬੇਦੀ, ਰਾਜਵੀਰ ਸਿੰਘ, ਹਰਪ੍ਰੀਤ ਸਿੰਘ, ਰਾਕੇਸ਼, ਸਮੀਰ, ਚੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।

 

468 ad