‘ਆਸ਼ੂਤੋਸ਼ ਦੀ ਮੌਤ ਦੀ ਜਾਂਚ ਸੀ. ਬੀ. ਆਈ. ਤੋਂ ਕਰਾਈ ਜਾਵੇ’

ਜਲੰਧਰ-ਦਿੱਵਿਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਸਵ. ਆਸ਼ੂਤੋਸ਼ ਮਹਾਰਾਜ ਦੇ ਪੁੱਤਰ ਦਿਲੀਪ ਝਾਅ ਨੇ ਉਨ੍ਹਾਂ ਦੀ ਮੌਤ ਦੀ ਜਾਂਚ ਸੀ. ਬੀ. ਆਈ. ਤੋਂ ਕਰਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਆਸ਼ੂਤੋਸ਼ ਮਹਾਰਾਜ ਦੀ ਹੱਤਿਆ ਹੋਈ Ashutoshਹੈ। ਸ਼੍ਰੀ ਝਾਅ ਨੇ ਕਿਹਾ ਕਿ ਮਹਾਰਾਜ ਨੇ ਕਦੇ ਇੰਨੀ ਲੰਬੀ ਸਮਾਧੀ ਨਹੀਂ ਲਗਾਈ ਹੈ। ਸੰਸਥਾਨ ‘ਚ ਸਮਾਧੀ ਦੇ ਨਾਂ ‘ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਬਿਹਾਰ ਦੇ ਦਰਭੰਗਾ ਥਾਣਾ ‘ਚ ਵੀ ਸ਼ਿਕਾਇਤ ਦਿੱਤੀ ਸੀ।
ਇਸ ਸਾਲ ਫਰਵਰੀ ‘ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਅਤੇ ਫੋਨ ਦੇ ਮਾਧਿਅਮ ਨਾਲ ਕਿਹਾ ਸੀ ਕਿ ਦਿਲੀਪ ਝਾਅ ਆਸ਼ੂਤੋਸ਼ ਮਹਾਰਾਜ ਦੇ ਪੁੱਤਰ ਹਨ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਝਾਅ ਨੂੰ ਸੌਂਪੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਮਹਾਰਾਜ ਨੇ ਆਪਣੇ ਵਿਆਹ ਦੀ ਗੱਲ ਸੰਸਥਾਨ ‘ਚ ਛੁਪਾਈ ਹੋਈ ਸੀ । ਦਿਲੀਪ ਦੀ ਗੱਲ ਮਹਾਰਾਜ ਨਾਲ ਹੁੰਦੇ ਰਹਿਣ ਦੀ ਗੱਲ ਸੰਸਥਾਨ ਦੇ ਪ੍ਰਬੰਧਕਾਂ ਨੂੰ ਪਤਾ ਲੱਗ ਗਈ ਸੀ। ਇਸ ਲਈ ਹੋ ਸਕਦਾ ਹੈ ਕਿ ਪਰਿਵਾਰ ਦੀ ਗੱਲ ਛੁਪਾਉਣ ਲਈ ਜਾਂ ਉਨ੍ਹਾਂ ਦੀ ਜਾਇਦਾਦ ਹੜੱਪਣ ਲਈ ਮਹਾਰਾਜ ਦੀ ਹੱਤਿਆ ਕਰ ਦਿੱਤੀ ਗਈ ਹੋਵੇ।
ਦਿਲੀਪ ਝਾਅ ਨੇ ਦੱਸਿਆ ਕਿ ਉਸ ਨੇ ਸੁਪਰੀਮ ਕੋਰਟ ‘ਚ ਕੇਸ ਦਾਇਰ ਕੀਤਾ ਪਰ ਇਹ ਕੇਸ ਹਾਈਕੋਰਟ ਦਾ ਹੈ, ਇਸ ਲਈ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਕੇਸ ਦਾਇਰ ਕਰਨ ਦੀ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ ਸੌਂਪੀ ਜਾਵੇ ਤਾਂ ਜੋ ਉਹ ਪਿੰਡ ਜਾ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਸਕਣ।

468 ad