ਆਰ ਐਸ ਐਸ ਭਾਰਤ ਦਾ ਇੱਕ ਨੰਬਰ ਹਿੰਦੂ ਅੱਤਵਾਦੀ ਗਰੁੱਪ

content_mushrifਕੋਲਕਤਾ:- ਭਾਰਤ ਅੰਦਰ 13 ਅੱਤਵਾਦੀ ਕੇਸਾਂ ਵਿੱਚ ਆਰ ਐਸ ਐਮ ਦੇ ਮੈਂਬਰ ਉਪਰ ਦੋਸ਼ ਲੱਗੇ ਹੋਏ ਹਨ। ਜਿਸ ਦੇ ਆਧਾਰ ਤੇ ਮਹਾਂਰਾਸ਼ਟਰ ਦੇ ਸਾਬਕਾ ਇੰਸਪੈਕਟਰ ਜਨਰਲ ਪੁਲੀਸ  ਐਸ ਐਮ ਮੁਸ਼ਰਫ ਨੇ ਕਿਹਾ ਕਿ ਹਿੰਦੂਤਵਾ ਭਾਰਤ ਦੀ ਇੱਕ ਨੰਬਰ ਦੀ ਅੱਤਵਾਦੀ ਸੰਸਥਾ ਹੈ। ਆਰ ਐਸ ਐਸ ਦੇ ਮੈਂਬਰ 13 ਵੱਖ ਵੱਖ ਕੇਸਾਂ ਵਿੱਚ ਚਾਰਜ ਕੀਤੇ ਗਏ ਹਨ ਜਿਮਨ੍ਹਾਂ ਵਿੱਚ ਕੁੱਝ ਕੇਸਾਂ ਵਿੱਚ ਆਰ ਡੀ ਐਕਸ ਵਰਤਣ ਦੇ ਵੀ ਦੋਸ਼ ਹਨ। ਅਗਰ ਬਜਰੰਗ ਦਲ ਨੂੰ ਨਾਲ ਮੇਲ ਕੇ ਵੇਖੀਏ ਤਾਂ ਕੇਸਾਂ ਦੀ ਗਿਣਤੀ 17 ਬਣ ਜਾਂਦੀ ਹੈ।
ਇੱਕ ਸਮਾਗਮ ਤੇ ਬੋਲਦਿਆਂ ਮੁਸ਼ਰਫ ਨੇ ਕਿਹਾ ਕਿ ਆਰ ਐਸ ਐਸ ਭਾਰਤ ਦੀ ਇੱਕ ਨੰਬਰ ਦੀ ਅੱਤਵਾਦੀ hemant karkreyਸੰਸਥਾ ਹੈ ਇਸ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਮੁਸ਼ਰਫ ਨੇ ਇਸ ਮੌਕੇ 2007 ਦੇ ਹੈਦਰਾਬਾਦ ਦੀ ਮੱਕਾ ਮਸਜਿਦ, 2006 ਅਤੇ 2008 ਦੇ ਮਾਲਾਗਾਉਂ ਧਮਾਕੇ ਅਤੇ 2007 ਦਾ ਸਮਝੌਤਾ ਐਕਸਪ੍ਰੈਸ ਦੇ ਧਮਾਕੇ ਦਾ ਸੰਕੇਤ ਵੀ ਦਿੱਤਾ।
ਮੁਸ਼ਰਫ ਨੇ ਕਿਹਾ ਇਹ ਭਗਵ ਅੱਤਵਾਦ ਦਾ ਇਸ ਗੱਲ ਤੇ ਕੋਈ ਪ੍ਰਭਾਵ ਨਹੀਂ ਕਿ ਮਹਾਂਰਾਸ਼ਟਰ ਵਿੱਚ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਅਸ਼ਹਿਣਸ਼ੀਲਤਾ ਦਾ ਕੋਈ ਮੁੱਦਾ ਨਹੀਂ ਹੈ।
ਇਸ ਤੋਂ ਅੱਗੇ ਐਸ ਐਮ ਮੁਸ਼ਰਫ ਨੇ ਕਿਹਾ ਕਿ ਹੇਮੰਤ ਕਰਕਰੇ ਨੂੰ ਇੰਟੈਲੀਜੈਂਸ ਬਿਊਰੋ ਨੇ ਕਤਲ ਕਰਵਾਇਆ ਹੈ ਕਿਉਂਕਿ ਉਹ ਅੱਤਵਾਦੀ ਕਾਰਨਾਮੇ, ਮੁੰਬਈ ਟੈਰਰ ਅਟੈਕ 2008 ਵਿੱਚ ਹਿੰਦੂ ਅੱਤਵਾਦੀਆਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਿਹਾ ਸੀ। ਮੁਸ਼ਰਫ ਨੇ ਕਿਹਾ ਕਿ ਬੜੇ ਜਬਰਦਸਤ ਤੱਥ ਹੋਣ ਦੇ ਬਾਵਜੂਦ ਵੀ ਅਸੀਂ ਇਨਕੁਆਰੀ ਬਿਠਾਉਣ ਵਿੱਚ ਅਸਫਲ ਰਹਿ ਗਏ। ਐਸ ਐਮ ਮੁਸ਼ਰਫ ਨੇ ਇਹ ਸਾਰੇ ਇੰਕਸ਼ਾਫ ਆਪਣੀ ਕਿਤਾਬ “ਹੂ ਕਿਲਡ ਕਰਕਰੇ” ਵਿੱਚ ਵੀ ਕੀਤਾ ਹੈ।

31GtLdbhC7L._BO1,204,203,200_

468 ad

2 Comments

  1. Eh tan pta he hai k RSS isi ton v jyada khatrnak hai

    Reply
  2. hun eh kitab Punjabi vich mil rahi hai 986638923,9780279640 te contect kar ke tusi eh kitab ghar baithe mangva sakhde ho

    Reply

Submit a Comment

Your email address will not be published. Required fields are marked *