ਆਰਥਿਕ ਵਿਕਾਸ ਨੂੰ ਪਹਿਲ ਦੇਣਗੇ ਮੋਦੀ : ਵਿਸਨਰ

ਨਿਊਯਾਰਕ- ਇਕ ਸਾਬਕਾ ਚੋਟੀ ਦੇ ਅਮਰੀਕੀ ਡਿਪਲੋਮੈਟ ਨੇ ਕਿਹਾ ਹੈ ਕਿ ਭਾਰਤ ਦੇ ਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਥਾਰਥਵਾਦੀ ਹਨ ਅਤੇ ਉਨ੍ਹਾਂ ਨੂੰ ਅਮਰੀਕਾ ਦਾ ਵੀਜ਼ਾ ਨਾ ਦੇਣ ਦੇ ਮਾਮਲੇ ਨੂੰ ਜ਼ਿਆਦਾ ਮਹੱਤਵ ਨਹੀਂ ਦੇਣਗੇ ਪਰ ਬੀਤੇ ਸਾਲਾਂ ਦੀ American Diplimatਪੀੜਾ ਤੋਂ ਉਬਰਣ ਲਈ ਸਬੰਧਾਂ ਦਾ ਜ਼ਿਆਦਾ ਸਾਵਧਾਨੀ ਨਾਲ ਪ੍ਰਬੰਧ ਕੀਤੇ ਜਾਣ ਅਤੇ ਉਨ੍ਹਾਂ ‘ਤੇ ਵਾਧੂ ਧਿਆਨ ਦਿੱਤੇ ਜਾਣ ਦੀ ਲੋੜ ਹੋਵੇਗੀ।
ਭਾਰਤ ‘ਚ ਅਮਰੀਕਾ ਦੇ ਸਾਬਕਾ ਰਾਜਦੂਤ ਫ੍ਰੈਂਕ ਵਿਸਨਰ ਨੇ ਕਿਹਾ ਕਿ ਮੋਦੀ ਸੱਤਾ ਸੰਭਾਲਣ ਤੋਂ ਬਾਅਦ ਭਾਰਤ ‘ਚ ਆਰਥਿਕ ਵਿਕਾਸ ਨੂੰ ਪਹਿਲ ਦੇਣਗੇ ਪਰ ਉਹ ਤਿੰਨ ਵੱਡੇ ਮੁੱਦਿਆਂ ਅਤੇ ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ ਸਬੰਧੀ ਵਿਦੇਸ਼ੀ ਨੀਤੀ ਦੀਆਂ ਚੁਣੌਤੀਆਂ ਤੋਂ ਨਹੀਂ ਬਚ ਸਕਦੇ ਹਨ।
ਵਿਸਨਰ ਨੇ ਕਿਹਾ ਕਿ ਮੋਦੀ ਨੂੰ ਵੀਜ਼ਾ ਨਾ ਦੇਣਾ ਇਕ ਮੁੱਦਾ ਰਹੇਗਾ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਅਮਰੀਕਾ ਅਤੇ ਭਾਰਤ ਆਪਸੀ ਸਬੰਧਾਂ ‘ਤੇ ਕੰਮ ਕਰਨਾ ਹੋਵੇਗਾ।
ਉਨ੍ਹਾਂ ਨੇ ਸੋਮਵਾਰ ਨੂੰ ਇਥੇ ਏਸ਼ੀਆ ਸੋਸਾਇਟੀ ਵਲੋਂ ਭਾਰਤੀ ਚੋਣਾਂ ‘ਤੇ ਆਯੋਜਿਤ ਚਰਚਾ ਦੌਰਾਨ ਕਿਹਾ ਕਿ ਵੀਜ਼ਾ ਨਾ ਦੇਣਾ ਇਕ ਤੱਥ ਹੈ, ਇਸ ਨੂੰ ਸਿਰਫ ਇਹ ਕਹਿ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਜੋ ਬੀਤ ਗਿਆ ਉਹ ਬੀਤ ਗਿਆ ਅਤੇ ਭਵਿੱਖ ਸਾਡਾ ਹੈ। ਇਸ ਪੀੜਾ ਤੋਂ ਉਬਰਣ ਲਈ ਸਬੰਧਾਂ ਦਾ ਜ਼ਿਆਦਾ ਸਾਵਧਾਨੀ ਤੋਂ ਪ੍ਰਬੰਧਨ ਕੀਤੇ ਜਾਣ ਅਤੇ ਉਨ੍ਹਾਂ ‘ਤੇ ਜ਼ਿਆਦਾ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ।

468 ad