ਆਮ ਆਦਮੀ ਪਾਰਟੀ ਬਣੇਗੀ ਪੰਜਾਬ ਆਦਮੀ ਪਾਰਟੀ!

ਜਲੰਧਰ- ਲੋਕਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਹੁਣ ਇਸ ਪਾਰਟੀ ਦੇ ਭਵਿੱਖ ਨੂੰ ਲੈ ਕੇ ਸਿਆਸੀ AAP-300x18211ਹਲਕਿਆਂ ‘ਚ ਚਰਚਾ ਸ਼ੁਰੂ ਹੋ ਗਈ ਹੈ। ਅਰਵਿੰਦ ਕੇਜਰੀਵਾਲ, ਯੁਗਿੰਦਰ ਯਾਦਵ, ਕੁਮਾਰ ਵਿਸ਼ਵਾਸ ਅਤੇ ਸ਼ਾਜੀਆ ਇਲਮੀ ਸਮੇਤ ਪਾਰਟੀ ਦੇ ਸਾਰੇ ਵੱਡੇ ਲੀਡਰ ਲੋਕ ਸਭਾ ਦੀ ਚੋਣ ਹਾਰ ਗਏ ਹਨ। ਆਪਣੇ ਗੜ੍ਹ ਦਿੱਲੀ ‘ਚ ਵੀ ਪਾਰਟੀ ਇਕ ਸੀਟ ਨਹੀਂ ਜਿੱਤ ਸਕੀ। ਅਜਿਹੇ ‘ਚ ਹੁਣ ਸਵਾਲ ਉੱਠ ਰਹੇ ਹਨ ਕਿ ਪੰਜਾਬ ‘ਚ ਪਾਰਟੀ ਦੀ ਟਿਕਟ ‘ਤੇ 4 ਸੀਟਾਂ ਜਿੱਤਣ ਵਾਲੇ ਲੋਕਸਭਾ ਮੈਂਬਰਾਂ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ‘ਚ ਜਗ੍ਹਾਂ ਮਿਲੇਗੀ ਅਤੇ ਪੰਜਾਬ ਦੇ ਚੁਣੇ ਗਏ ਲੋਕਸਭਾ ਮੈਂਬਰ ਹੀ ਪਾਰਟੀ ਦੇ ਚਿਹਰਾ ਮੋਹਰਾ ਹੋ ਸਕਦੇ ਹਨ।  ਪੰਜਾਬ ‘ਚ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ ਸੰਸਦ ‘ਚ ਪਾਰਟੀ ਦੀ  ਨੁਮਾਇੰਦਗੀ ਕਰਨਗੇ ਅਤੇ ਹੁਣ ਇਹੋ ਲੀਡਰ ਹੀ ਪਾਰਟੀ ਦਾ ਬਤੌਰ ਚਿਹਰਾ ਵੀ ਸਾਹਮਣੇ ਆ ਸਕਦੇ ਹਨ। ਇਨ੍ਹਾਂ ‘ਚੋਂ ਭਗਵੰਤ ਮਾਨ ਨੇ ਤਾਂ ਵਾਰਾਣਸੀ ‘ਚ ਜਾ ਕੇ ਕੇਜਰੀਵਾਲ ਲਈ ਪ੍ਰਚਾਰ ਵੀ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ‘ਚ ਮਿਲੇ ਨਤੀਜਿਆਂ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ ਵਿਧਾਨ ਸਭਾ ਦੀਆਂÎ ਜਿਮਨੀ ਚੋਣਾਂ ‘ਚ ਵੀ ਹਿੱਸਾ ਲਵੇਗੀ। ਇਸ ਵਿਚਕਾਰ ਨਤੀਜਿਆਂ ‘ਤੇ ਵਿਚਾਰ ਕਰਨ ਲਈ ਆਮ ਆਦਮੀ ਪਾਰਟੀ ਦੀ ਬੁਲਾਈ ਜਾਣ ਵਾਲੀ ਬੈਠਕ ‘ਚ ਪੰਜਾਬ ਦੇ ਚੁਣੇ ਗਏ ਮੈਂਬਰਾਂ ਨੂੰ ਸੀਨੀਅਰ ਲੀਡਰਸ਼ਿਪ ‘ਚ ਜਗ੍ਹਾਂ ਦੇਣ ਲਈ ਵਿਚਾਰ ਕੀਤਾ ਜਾਵੇਗਾ।

468 ad