ਆਮ ਆਦਮੀ ਪਾਰਟੀ ਨੂੰ ਵੱਡੇ ਉਲਟ-ਫੇਰ ਦੀ ਉਮੀਦ

AAP launches party symbol

ਆਮ ਆਦਮੀ ਪਾਰਟੀ (ਆਪ) ਦੇ ਆਗੂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਵੋਟਰਾਂ ਤੋਂ ਮਿਲੇ ਸਮਰਥਨ ਤੋਂ ਕਾਫ਼ੀ ਆਸਵੰਦ ਹਨ। ਉਨ੍ਹਾਂ ਵੱਲੋਂ ਚੋਣ ਨਤੀਜਿਆਂ ਵਿੱਚ ਵੱਡਾ ਉਲਟ-ਫੇਰ ਹੋਣ ਦੇ ਦਾਅਵੇ ਵੀ ਕੀਤੇ ਜਾਣ ਲੱਗ ਪਏ ਹਨ।
ਪਾਰਟੀ ਦੀ ਲੀਡਰਸ਼ਿਪ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਤੇ ਵੋਟਰਾਂ ਦੇ ਮਿਲੇ ਹੁੰਗਾਰੇ ਤੋਂ ਉਤਸ਼ਾਹਤ ਹੈ। ਜਿਨ੍ਹਾਂ ਹਲਕਿਆਂ ਵਿੱਚ ਪਾਰਟੀ ਨੂੰ ਖੁਦ ਬਹੁਤੇ ਸਮਰਥਨ ਦੀ ਆਸ ਨਹੀਂ ਸੀ, ਉਨ੍ਹਾਂ ਹਲਕਿਆਂ ਵਿੱਚੋਂ ਵੀ ਪਾਰਟੀ ਲੀਡਰਸ਼ਿਪ ਕੋਲ ਪਹੁੰਚੀਆਂ ਰਿਪੋਰਟਾਂ ਨੇ ਉਨ੍ਹਾਂ ਨੂੰ ਢਾਰਸ ਬੰਨਾਈ ਹੈ। ਪਾਰਟੀ ਦੇ ਆਗੂਆਂ ਸੁਮੇਲ ਸਿੰਘ ਸਿੱਧੂ, ਪ੍ਰੋ. ਮਨਜੀਤ ਸਿੰਘ, ਸੰਤੋਖ ਸਿੰਘ ਸਲਾਣਾ ਤੇ ਗੁਲਸ਼ਨ ਛਾਬੜਾ ਨੇ ਪੰਜਾਬ ਚੋਣਾਂ ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ ਲਈ ਪਾਰਟੀ ਦੇ ਸਾਰੇ ਵਾਲੰਟੀਅਰਾਂ, ਨੌਜਵਾਨਾਂ ਅਤੇ ਹੋਰ ਸਮੁੱਚੇ ਵਰਗਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ।
ਪਾਰਟੀ ਨੇ ਹੋਰਨਾਂ ਸੂਬਿਆਂ ਵਿੱਚ ਚੋਣ ਪ੍ਰਚਾਰ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ। ਭਗਵੰਤ ਮਾਨ ਅਮੇਠੀ ਤੇ ਵਾਰਾਣਸੀ ਤੋਂ ਬਾਅਦ ਉਤਰਾਖੰਡ ਦੇ ਨੈਨੀਤਾਲ ਹਲਕੇ ਵਿੱਚ ਵੀ ਚੋਣ ਪ੍ਰਚਾਰ ਕਰਨਗੇ। ਜੱਸੀ ਜਸਰਾਜ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਅਤੇ ਕੁਝ ਹੋਰ ਉਮੀਦਵਾਰਾਂ ਨੂੰ ਹਿਮਾਚਲ ਪ੍ਰਦੇਸ਼ ਭੇਜਿਆ ਜਾ  ਰਿਹਾ ਹੈ।

468 ad