‘ਆਪ’ ਨੇ ਫੇਸਬੁੱਕ ‘ਤੇ ਲਾਇਆ ਇੰਡੀਆ ਦੀ ਥਾਂ ਇਟਲੀ ਦਾ ਝੰਡਾ!

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਫੇਸਬੁੱਕ ਪੇਜ ‘ਤੇ ਲੱਗੇ ਭਾਰਤ ਦੇ ਝੰਡੇ ਦੀ ਤਸਵੀਰ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਦਰਅਸਲ ਇਹ ਝੰਡਾ Flagਇਟਲੀ ਦਾ ਹੈ। ਇਸ ਮਾਮਲੇ ‘ਤੇ ਸੋਸ਼ਲ ਮੀਡੀਆ ਵਿਚ ਕਾਫੀ ਬਵਾਲ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਪਾਰਟੀ ਨੇ ਆਪਣੇ ਫੇਸਬੁੱਕ ਪੇਜ ਦੀ ਹੋਮਪਿਕ ਨੂੰ ਬਦਲ ਦਿੱਤਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਹ ਇਮੇਜ਼ ਆਮ ਆਦਮੀ ਪਾਰਟੀ ਦੇ ਆਫੀਸ਼ਲ ਫੇਸਬੁੱਕ ਅਕਾਊਂਟ ‘ਤੇ ਕਵਰ ਪੇਜ ਦੇ ਰੂਪ ਵਿਚ ਲਾਈ ਗਈ ਸੀ। ਇਮੇਜ਼ ਵਿਚ ਤਿੰਨਾਂ ਰੰਗਾਂ ਵਾਲੇ ਝੰਡੇ ਦਰਮਿਆਨ ਇਕ ਬੂੰਦ ਨਜ਼ਰ ਆ ਰਹੀ ਸੀ। ਇਸ ਬੂੰਦ ਦੇ ਅੰਦਰ ਵੀ ਤਿੰਨ ਰੰਗਾਂ ਵਾਲਾ ਝੰਡਾ ਸੀ ਅਤੇ ਇਮੇਜ਼ ‘ਤੇ ਲਿਖਿਆ ਸੀ- ‘ਪੈਟਰੀਯਟੀਜਮ ਇਨ ਐਵਰੀ ਡਰਾਪ’।
ਕੁਝ ਲੋਕਾਂ ਨੇ ਕੁਮੈਂਟ ਕਰ ਕੇ ਕਿਹਾ ਕਿ ਇਮੇਜ਼ ਵਿਚ ਕੇਸਰੀਆ ਦੀ ਥਾਂ ਲਾਲ ਰੰਗ ਦੀ ਵਰਤੋਂ ਕੀਤੀ ਹੈ ਅਤੇ ਇਹ ਇੰਡੀਆ ਨਹੀਂ ਇਟਲੀ ਦਾ ਝੰਡਾ ਹੈ। ਕੁਮੈਂਟ ਕਰਨ ਵਾਲੇ ਕੁਝ ਲੋਕਾਂ ਨੇ ਇਸ ਨੂੰ ਭਾਰਤੀ ਝੰਡੇ ਦਾ ਅਪਮਾਨ ਦੱਸਦੇ ਹੋਏ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ‘ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਉੱਥੇ ਹੀ ਭਾਜਪਾ ਨੇਤਾ ਸੁਬਰਮਣੀਅਮ ਸਵਾਮੀ ਨੇ ਵੀ ਫੇਸਬੁੱਕ ‘ਤੇ ਪੋਸਟ ਜ਼ਰੀਏ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਨੇ ਲਿਖਿਆ, ‘ਆਪ’ ਦੇ ਆਫੀਸ਼ਲ ਪੇਜ ‘ਤੇ ਇੰਡੀਆ ਦੀ ਥਾਂ ਇਟਲੀ ਦਾ ਝੰਡਾ ਦਿਖਾਇਆ ਜਾ ਰਿਹਾ ਹੈ, ਕੀ ਪਾਰਟੀ ਸੋਚਦੀ ਹੈ ਕਿ ਉਹ ਆਮ ਆਦਮੀ ਨੂੰ ਬੇਵਕੂਫ ਬਣਾ ਸਕਦੀ ਹੈ? ਸਵਾਮੀ ਨੇ ਇਸ ਪੋਸਟ ਨਾਲ ‘ਆਪ’ ਵਲੋਂ ਫੇਸਬੁੱਕ ‘ਤੇ ਪਾਈ ਗਈ ਇਮੇਜ਼ ਅਤੇ ਇਟਲੀ ਦੇ ਝੰਡੇ ਦੀ ਤਸਵੀਰ ਵੀ ਲਾਈ।

468 ad