‘ਆਪ’ ਨੇ ਘੇਰਿਆ ਬਾਦਲ ਦਾ ਜਵਾਈ

2ਚੰਡੀਗੜ੍, 14 ਮਈ ( ਪੀਡੀ ਬੇਉਰੋ ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਦੇ ਮੰਤਰਾਲੇ ਵਿੱਚ 4500ਕਰੋੜ ਰੁਪਏ ਤੋਂ ਜ਼ਿਆਦਾ ਦਾ ਘੁਟਾਲਾ ਹੋਇਆ ਹੈ ਜਿਸ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਇਹ ਗੱਲ ਕਹੀ ਹੈ।ਉਨ੍ਹਾਂ ਕਿਹਾ ਕਿ 4500 ਕਰੋੜ ਰੁਪਏ ਦਾ ਅੰਕੜਾ ਰਾਸ਼ਨ ਡਿਪੂਆਂ ਵੱਲੋਂ ਵੰਡੇ ਜਾਣ ਬਾਰੇ ਸਿਰਫ ਕਣਕ ‘ਤੇਅਧਾਰਿਤ ਹੈ। ਜੇਕਰ ਇਸ ਪੀ.ਡੀ.ਐਸ. ਪ੍ਰਣਾਲੀ ਤਹਿਤ ਵੰਡ ਦਿੱਤੀਆਂ ਜਾਣ ਵਾਲੀਆਂ ਦਾਲਾਂ, ਚੀਨੀ ਤੇ ਮਿੱਟੀ ਦੇਤੇਲ ਵਿੱਚ ਹੋਣ ਵਾਲੀ ਹੇਰਾਫੇਰੀ ਨੂੰ ਸ਼ਾਮਲ ਕੀਤਾ ਜਾਏ ਤਾਂ ਇਹ ਘੁਟਾਲਾ 8 ਹਜ਼ਾਰ ਕਰੋੜ ਰੁਪਏ ਦਾ ਅੰਕੜਾਪਾਰ ਕਰ ਸਕਦਾ ਹੈ। ਇਸ ਲਈ ਮਾਮਲੇ ਦੀ ਹਾਈਕੋਰਟ ਦੇ ਸੀਟਿੰਗ ਜੱਜ ਵੱਲੋਂ ਜਾਂਚ ਕੀਤੀ ਜਾਵੇ।ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਤੋਂ ਇਲਾਵਾ ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਦੀ ਕਿਸੇ ਵੀ ਜਾਂਚ ਏਜੰਸੀ ‘ਤੇਵਿਸ਼ਵਾਸ ਨਹੀਂ ਹੈ।
ਅਮਨ ਅਰੋੜਾ ਨੇ ਦੱਸਿਆ ਕਿ ਰਾਸ਼ਟਰੀ ਅਨਾਜ ਸੁਰੱਖਿਆ ਕਾਨੂੰਨ ਤਹਿਤ ਜੋ ਸ੍ਰੇਣੀਆਂਪ੍ਰਾਪਰਟੀ ਹੋਲਡਰ (ਪੀਐਚ) ਤੇ ਅੰਤੋਦਿਆ ਸਕੀਮ ਤਹਿਤ ਪੰਜਾਬ ਸਰਕਾਰ ਦੀ ਆਟਾ ਦਾਲ ਯੋਜਨਾ ਤਹਿਤਕਰੀਬ 29 ਲੱਖ ਕਾਰਡ ਧਾਰਕ ਇਸ ਦਾ ਫਾਇਦਾ ਲੈਣ ਵਾਲੇ ਪਰਿਵਾਰ ਹਨ। ਪੰਜਾਬ ਦੇ ਫੂਡ ਤੇ ਸਪਲਾਈਵਿਭਾਗ ਦੇ ਪੋਰਟਲ ਮੁਤਾਬਕ ਇਸ ਸਕੀਮ ਦਾ ਫਾਇਦਾ ਲੈਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਦੀ ਕੁੱਲ ਗਿਣਤੀ 1ਕਰੋੜ 13 ਲੱਖ ਤੋਂ ਜ਼ਿਆਦਾ ਬਣਦੀ ਹੈ।ਆਪ ਨੇਤਾ ਨੇ ਕਿਹਾ ਕਿ ਘੁਟਾਲੇ ਨੂੰ ਅੰਜਾਮ ਦੇਣ ਦੇ ਲਈ ਮੁੱਖ ਮੰਤਰੀ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਦੇ ਮੰਤਰਾਲੇਨੇ ਸੋਚੀ ਸਮਝੀ ਹੋਈ ਬੇਇਮਾਨੀ ਦੇ ਚਲਦੇ 100 ਫੀਸਦੀ ਯੂਆਈਡੀ ਸੀਡੀਂਗ ਨਹੀਂ ਕੀਤੀ ਤੇ ਫਾਇਦਾ ਲੈਣਵਾਲੀਆਂ ਦਾ ਦੋ ਦੋ 4-4 ਥਾਂ ਤੇ ਨਾਮ ਦਰਜ ਕੀਤਾ ਗਿਆ।

468 ad

Submit a Comment

Your email address will not be published. Required fields are marked *