‘ਆਪ’ ਨੇ ਅਕਾਲੀਆਂ ਤੇ ਕਾਂਗਰਸੀਆ ਨੂੰ ਪਾਇਆ ਫਿਕਰਾਂ ‘ਚ

ਬਾਘਾ ਪੁਰਾਣਾ- ਲੋਕ ਸਭਾ ਚੋਣਾਂ ਦੌਰਾਨ ਤੀਜੀ ਧਿਰ ਬਣ ਕੇ ਉਭਰੀ ਆਮ ਆਦਮੀ ਪਾਰਟੀ ਜੋ ਕਿ ਹੁਣੇ-ਹੁਣੇ ਹੋਂਦ ‘ਚ ਆਈ ਹੈ ਅਤੇ ਇਹ ਪਾਰਟੀ ਅਕਾਲੀਆਂ ਅਤੇ ਕਾਂਗਰਸੀਆਂ ਲਈ ਹਊਆ ਬਣੀ ਹੋਈ ਹੈ। ਰਾਜਨੀਤੀ ਅੰਦਰ ਡੂੰਘੀ ਨਜ਼ਰ ਰੱਖਣ ਵਾਲੇ ਲੋਕਾਂ ਨੂੰ ਵੀ ਸਮਝ ਨਹੀਂ ਆ ਰਿਹਾ ਕਿ ‘ਆਪ’ ਪੰਜਾਬ ਅੰਦਰ ਕੀ ਰੰਗ ਵਿਖਾਵੇਗੀ। ਜੇਕਰ ਪੰਜਾਬ ਦੇ ਲੰਘੇ ਸਮੇਂ ‘ਤੇ Amm Admiਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਗੁਰਚਰਨ ਸਿੰਘ ਟੌਹੜਾ ਨੇ ਬਾਦਲ ਧੜੇ ਤੋਂ ਵੱਖ ਹੋ ਕੇ ਸਰਬ ਹਿੰਦ ਅਕਾਲੀ ਦਲ ਬਣਾ ਕੇ ਵਿਧਾਨ ਸਭਾ ਦੀਆਂ ਚੋਣਾਂ ਲੜ੍ਹੀਆਂ ਸਨ। ਇਸ ਧੜੇ ਅੰਦਰ ਸਿਮਰਨਜੀਤ ਸਿੰਘ ਮਾਨ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਵੀਇੰਦਰ ਸਿੰਘ ਆਦਿ ਹਸਤੀਆਂ ਨੇ ਇਸ ਪਾਰਟੀ ਅੰਦਰ ਸ਼ਿਕਰਤ ਕੀਤੀ ਸੀ ਅਤੇ ਤੱਕੜੀ ਨੂੰ ਟੱਕਰ ਦੇਣ ਲਈ ਮੈਦਾਨ ‘ਚ ਉਤਰੇ ਸਨ ਪਰ ਪੰਜਾਬ ਅੰਦਰ ਉਨ੍ਹਾਂ ਨੂੰ ਇਕ ਵੀ ਸੀਟ ਨਸੀਬ ਨਹੀਂ ਸੀ ਹੋਈ, ਜਿਸ ਕਾਰਨ ਇਹ ਦਲ ਹੌਲੀ-ਹੌਲੀ ਠੰਡੇ ਬਸਤੇ ‘ਚ ਚਲਾ ਗਿਆ। ਉਸ ਤੋਂ ਬਾਅਦ ਅਕਾਲੀ ਦਲ ਤੋਂ ਬਾਗੀ ਹੋਏ ਬਲਵੰਤ ਸਿੰਘ ਰਾਮੂੰਵਾਲੀਆ ਨੇ ਲੋਕ ਭਲਾਈ ਪਾਰਟੀ ਬਣਾ ਕੇ ਬਾਦਲ ਧੜ੍ਹੇ ਵਿਰੁੱਧ ਸੰਘਰਸ਼ ਕਰਨ ਦਾ ਐਲਾਨ ਕੀਤਾ। ਲੋਕਾਂ ਨੇ ਰਾਮੂੰਵਾਲੀਆਂ ਨੂੰ ਭਰਵਾ ਹੁੰਗਾਰਾ ਦਿੱਤਾ। ਪ੍ਰੰਤੂ ਵੋਟਾਂ ਤੋਂ ਬਾਅਦ ਉਨ੍ਹਾਂ ਦਾ ਵੀ ਖਾਤਾ ਖਾਲੀ ਹੀ ਰਿਹਾ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਧੜ੍ਹੇ ਹੋਦ ਵਿਚ ਆਏ ਪ੍ਰੰਤੂ ਸਮੇਂ ਸਮੇਂ ਮੁਤਾਬਕ ਠੰਡੇ ਪੈਦੇ ਗਏ। ਇਸ ਤੋਂ ਬਾਅਦ ਬਾਦਲ ਪਰਿਵਾਰ ਚੋ ਬਗਾਵਤ ਕਰਕੇ ਆਏ ਮਨਪ੍ਰੀਤ ਸਿੰਘ ਬਾਦਲ ਨੇ ਵੀ ਇਕ ਵੱਡੀ ਲੋਕ ਲਹਿਰ ਪੈਦਾ ਕੀਤੀ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਦਾ ਗਠਨ ਕੀਤਾ। ਪ੍ਰੰਤੂ ਇਸ ਪਾਰਟੀ ਨੂੰ ਵੀ ਲੋਕਾਂ ਨੇ ਵਿਧਾਨ ਸਭਾ ਅੰਦਰ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ।
ਇਹ ਤਾਂ ਸਮਾਂ ਹੀ ਦੱਸੇਗਾ ਕਿ ਕੌਣ ਕਿੰਨੇ ਪਾਣੀ ‘ਚ ਹੈ ਪਰ ਇਕ ਗੱਲ ਜ਼ਰੂਰ ਹੈ ਕਿ ਲੋਕਾਂ ਅੰਦਰ ਇਸ ਪਾਰਟੀ ਲਈ ਖਾਸਾ ਉਤਸ਼ਾਹ ਵਿਖਾਈ ਦੇ ਰਿਹਾ ਹੈ ਅਤੇ ਇਸ ਪਾਰਟੀ ਨੇ ਰਾਜਨੀਤਕ ਪੰਡਤਾਂ ਦੇ ਗਣਿਤ ਅੰਕੜੇ ਵਿਗਾੜ ਕੇ ਰੱਖ ਦਿੱਤੇ ਹਨ ਨਾ ਤਾਂ ਕਾਂਗਰਸ ਪਾਰਟੀ ਵਾਲੇ ਖੁੱਲ੍ਹ ਕੇ ਜਿੱਤ ਦਾ ਦਾਅਵਾ ਕਰ ਰਹੇ ਹਨ ਅਤੇ ਨਾ ਹੀ ਅਕਾਲੀ ਦਲ ਪਾਰਟੀ ਦੇ ਆਗੂ। ਇਸ ਪਾਰਟੀ ਦਾ ਜ਼ਿਆਦਾ ਪ੍ਰਭਾਵ ਪਟਿਆਲਾ, ਲੁਧਿਆਣਾ, ਸੰਗਰੂਰ, ਫਰੀਦਕੋਟ, ਫਿਰੋਜ਼ਪੁਰ ਅਤੇ ਗੁਰਦਾਸਪੁਰ ਅੰਦਰ ਸੁਣਿਆ ਜਾ ਰਿਹਾ ਹੈ। ਬਾਕੀ ਫੈਸਲਾ 16 ਮਈ ਨੂੰ ਨਤੀਜੇ ਆਉਣ ਤੋਂ ਬਾਅਦ ਹੀ ਹੋਵੇਗਾ।

468 ad