‘ਆਪ’ ਨੂੰ ਦਿੱਲੀ ‘ਚ ਸਮਰਥਨ ਨਹੀਂ : ਕਾਂਗਰਸ

'ਆਪ' ਨੂੰ ਦਿੱਲੀ 'ਚ ਸਮਰਥਨ ਨਹੀਂ : ਕਾਂਗਰਸ

ਕਾਂਗਰਸ ਨੇ ਸਾਰੀਆਂ ਅਟਕਲਾਂ ਨੂੰ ਵਿਰਾਮ ਦਿੰਦੇ ਹੋਏ ਮੰਗਲਵਾਰ ਨੂੰ ਫਿਰ ਦੋਹਰਾਇਆ ਕਿ ਦਿੱਲੀ ‘ਚ ਸਰਕਾਰ ਗਠਨ ਦੇ ਲਈ ਆਮ ਆਦਮੀ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ। ਕਾਂਗਰਸ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਕਥਿਤ ਤੌਰ ‘ਤੇ ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਅਰਵਿੰਦ ਕੇਜਰੀਵਾਲ ਮੀਤ ‘ਆਪ’ ਸਰਕਾਰ ਨੂੰ ਬਾਹਰ ਤੋਂ ਸਮਰਥਨ ਦੇਣ ਦੀ ਇੱਛਾ ਜਤਾਈ। 70 ਮੈਂਬਰੀ ਦਿੱਲੀ ਵਿਧਾਨ ਸਭਾ ‘ਚ ‘ਆਪ’ ਦੇ 27 ਵਿਧਾਇਕ ਹਨ, ਜਦੋਂਕਿ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 8 ਹੈ। ਸੂਬਾ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਅਸੀਂ ‘ਆਪ’ ਨੂੰ ਕਿਸੇ ਕੀਮਤ ‘ਤੇ ਸਮਰਥਨ ਨਹੀਂ ਦੇਵਾਂਗੇ। ਜਦੋਂ ਅਸੀਂ ਉਨ੍ਹਾਂ ਨੂੰ ਮੌਕਾ ਦਿੱਤਾ, ਉਹ ਭੱਜ ਗਏ ਸਨ। ਲਵਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ‘ਚ ਇਸ ਨੂੰ ਲੈ ਕੇ ਸਹਿਮਤੀ ਹੈ। ਇਹ ਭਾਜਪਾ ‘ਤੇ ਨਿਰਭਰ ਹੈ ਕਿ ਉਹ ਸਰਕਾਰ ਬਣਾਏ। ਇਸ ਦੌਰਾਨ ਕਾਂਗਰਸ ਜਨਰਲ ਸਕੱਤਰ ਅਜੇ ਮਾਕਨ ਨੇ ਟਵੀਟ ‘ਚ ਲਿਖਿਆ ਹੈ ਕਿ ਕਿਸੇ ਵੀ ਹਾਲਤ ‘ਚ ਕਾਂਗਰਸ ਦਿੱਲੀ ਸਰਕਾਰ ਬਣਾਉਣ ਦੇ ਲਈ ‘ਆਪ’ ਨੂੰ ਸਮਰਥਨ ਨਹੀਂ ਦੇਵੇਗੀ। ਇਸ ਤੋਂ ਪਹਿਲਾਂ ‘ਆਪ’ ਦੇ ਕੁਝ ਵਿਧਾਇਕਾਂ ਨੇ ਕਾਂਗਰਸ ਦੇ ਸਮਰਥਨ ‘ਤੇ ਸਰਕਾਰ ਬਣਾਉਣ ਦੀ ਕਥਿਤ ਤੌਰ ‘ਤੇ ਇੱਛਾ ਜ਼ਾਹਰ ਕੀਤੀ ਸੀ। ‘ਆਪ’ ਨੇ ਹਾਲਾਂਕਿ ਅਧਿਕਾਰਤ ਤੌਰ ‘ਤੇ ਇਸ ਤੋਂ ਇਨਕਾਰ ਕੀਤਾ ਹੈ।

468 ad