‘ਆਪ’ ਨੂੰ ਘੇਰਨ ਲਈ ਅਦਾਲਤੀ ‘ਚੱਕਰਵਿਊ’ ?

19ਚੰਡੀਗੜ੍, 20 ਮਈ ( ਪੀਡੀ ਬੇਉਰੋ ) ਆਮ ਆਦਮੀ ਪਾਰਟੀ ਨੂੰ ਘੇਰਨ ਲਈ ਅਕਾਲੀ ਦਲ ਅਦਾਲਤਾਂ ਦਾ ਸਹਾਰਾ ਲੈ ਰਿਹਾ ਹੈ। ਅੱਜ ਬਿਕਰਮ ਸਿੰਘ ਮਜੀਠੀਆ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਸੰਜੇ ਸਿੰਘ ਤੇ ਅਸ਼ੀਸ਼ ਖੇਤਾਨ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਮਜੀਠੀਆ ਨੇ ਇਸ ਤੋਂ ਪਹਿਲਾਂ ਵੀ ਲੁਧਿਆਣਾ ਵਿੱਚ ਸੰਜੇ ਸਿੰਘ ਤੇ ਹੋਰ ‘ਆਪ’ ਲੀਡਰਾਂ ਖਿਲਾਫ ਕੇਸ ਦਾਇਰ ਕਰਵਾਇਆ ਹੋਇਆ ਹੈ। ਮਜੀਠੀਆ ਦਾ ਕਹਿਣਾ ਹੈ ਕਿ ‘ਆਪ’ ਲੀਡਰਾਂ ਨੇ ਉਨ੍ਹਾਂ ਦਾ ਨਾਂ ਨਸ਼ਾ ਤਸਕਰੀ ਵਿੱਚ ਘਸੀਟ ਕੇ ਉਨ੍ਹਾਂ ਦਾ ਅਕਸ ਖਰਾਬ ਕੀਤਾ ਹੈ।ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਸਣੇ ਹੋਰ ਸਿਆਸੀ ਪਾਰਟੀਆਂ ਦੇ ਲੀਡਰ ਵੀ ਮਜੀਠੀਆ ‘ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਆ ਹਨ ਪਰ ਉਹ ਸਿਰਫ ‘ਆਪ’ ਲੀਡਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਲਈ ਚਰਚਾ ਹੈ ਕਿ ਹੁਣ ‘ਆਪ’ ਨੂੰ ਘੇਰਨ ਲਈ ਅਕਾਲੀ ਦਲ ਅਦਾਲਤਾਂ ਦਾ ਸਹਾਰਾ ਲੈ ਰਿਹਾ ਹੈ। ‘ਆਪ’ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦਾ ਕਹਿਣਾ ਹੈ ਕਿ ਮਜੀਠੀਆ ਬਾਰੇ ਤਾਂ ਸਾਰਾ ਪੰਜਾਬ ਬੋਲ ਰਿਹਾ ਹੈ। ਇਸ ਲਈ ਮਜੀਠੀਆ ਸਾਰੇ ਪੰਜਾਬ ਵਾਸੀਆਂ ਖਿਲਾਫ ਕੇਸ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਮਜੀਠੀਆ ਉਨ੍ਹਾਂ ਖਿਲਾਫ ਕੇਸ ਦਰਜ ਕਰਨ, ਉਹ ਸਬੂਤ ਲੈ ਕੇ ਅਦਾਲਤ ਪਹੁੰਚਣਗੇ।ਕਾਬਲੇਗੌਰ ਹੈ ਕਿ 6000 ਕਰੋੜ ਰੁਪਏ ਦਾ ਡਰੱਗ ਤਸਕਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਵਿੱਚ ਮਾਲ ਮੰਤਰੀ ਬਿਕਰਮ ਮਜੀਠੀਆ ‘ਤੇ ਵੀ ਸਵਾਲ ਉੱਠੇ ਸਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਪੁੱਛਪੜਤਾਲ ਵੀ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਕੇਸ ਵਿੱਚੋਂ ਮਜੀਠੀਆ ਦਾ ਨਾਂ ਕੇਂਦਰ ਸਰਕਾਰ ਦੀ ਦਖ਼ਲ ਨਾਲ ਕੱਢਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਵੀ ਮਜੀਠੀਆ ਖਿਲਾਫ ਸੰਘਰਸ਼ ਵਿੱਢਿਆ ਸੀ। ‘ਆਪ’ ਲੀਡਰ ਵੀ ਆਪਣੀਆਂ ਰੈਲੀਆਂ ਵਿੱਚ ਮਜੀਠੀਆ ‘ਤੇ ਨਿਸ਼ਾਨਾ ਸਾਧਦੇ ਹਨ। ਹੈਰਾਨੀ ਇਸੇ ਗੱਲ ਦੀ ਹੈ ਕਿ ਮਜੀਠੀਆ ਨੇ ਕਿਸੇ ਕਾਂਗਰਸੀ ਖਿਲਾਫ ਕੋਈ ਕੇਸ ਦਰਜ ਨਹੀਂ ਕਰਵਾਇਆ।

468 ad

Submit a Comment

Your email address will not be published. Required fields are marked *