‘ਆਪ’ ਦੇ ਪੰਜਾਬ ਬਾਰੇ ਸਰਵੇ ‘ਤੇ ਸਵਾਲ

4ਅੰਮ੍ਰਿਤਸਰ, 4 ਮਈ ( ਜਗਦੀਸ਼ ਬਾਮਬਾ ) ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹੇ ਦੀਆਂ ਦੀਵਾਰਾਂ ‘ਤੇ ਲਾਏ ਜਾ ਰਹੇ ਆਪਣੀ ਜਿੱਤ ਵਾਲੇ ਸਰਵੇ ਦੇ ਪੋਸਟਰ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਜਿੱਥੇ ਆਮ ਆਦਮੀ ਪਾਰਟੀ ਵੱਲੋਂ ਦੀਵਾਰਾਂ ‘ਤੇ ਲਾਏ ਜਾ ਰਹੇ ਪੋਸਟਰਾਂ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਵੇ ਵਿੱਚ ਉਨ੍ਹਾਂ ਦੀ ਜਿੱਤ ਯਕੀਨੀ ਹੈ, ਉੱਥੇ ਹੀ ਭਾਜਪਾ ਵੱਲੋਂ ਇਨ੍ਹਾਂ ਪੋਸਟਰਾਂ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਲਾਏ ਜਾ ਰਹੇ ਇਨ੍ਹਾਂ ਪੋਸਟਰਾਂ ਵਿੱਚ ‘ਆਪ’ ਨੂੰ 100 ਸੀਟਾਂ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸ ਨੂੰ 10 ਸੀਟਾਂ ਤੇ ਅਕਾਲੀ-ਭਾਜਪਾ ਨੂੰ 7 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਆਪ ਲੀਡਰ ਗੁਰਮੀਤ ਸਿੰਘ ਸੰਧੂ ਮੁਤਾਬਕ ਇਹ ਸਰਵੇ ਨਿਰਪੱਖ ਏਜੰਸੀ ਵੱਲੋਂ ਕੀਤਾ ਗਿਆ ਹੈ। ਸਰਵੇ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਉਣ ਲਈ ਇਹ ਪੋਸਟਰ ਲਾਏ ਜਾ ਰਹੇ ਹਨ।ਉਧਰ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇਨ੍ਹਾਂ ਪੋਸਟਰਾਂ ਨੂੰ ਗਲਤ ਦੱਸਦਿਆਂ ਪੁਲਿਸ ਨੂੰ ਸ਼ਿਕਾਇਤ ਦਰਜ ਕਾਰਵਾਈ ਹੈ। ਚੁੱਘ ਦਾ ਕਹਿਣਾ ਹੈ ਕਿ ਅਜਿਹਾ ਕੋਈ ਵੀ ਸਰਵੇ ਨਹੀਂ ਕੀਤਾ ਗਿਆ। ਇਹ ਸਭ ਕੁਝ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਲਜ਼ਾਮ ਲਾਇਆ ਕਿ ਸ਼ਹਿਰ ਵਿੱਚ ਲਾਏ ਜਾ ਰਹੇ ਪੋਸਟਰਾਂ ਵਿੱਚ ਕਿਸੇ ਵੀ ਪ੍ਰਿੰਟਰ ਜਾਂ ਪਬਲਿਸ਼ਰ ਦਾ ਨਾਮ ਨਹੀਂ ਲਿਖਿਆ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਨੇਤਾ ਇਨ੍ਹਾਂ ਪੋਸਟਰਾਂ ਨੂੰ ਸਰਕਾਰੀ ਇਮਾਰਤਾਂ ‘ਤੇ ਲਾ ਕੇ ਵੀ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਕੰਮ ਕਰ ਰਹੇ ਹਨ।

468 ad

Submit a Comment

Your email address will not be published. Required fields are marked *