‘ਆਪ’ ਦਾ ਐਕਸ਼ਨ ਫੇਲ੍ਹ ਜਾਂ ਪਾਸ ?

16ਚੰਡੀਗੜ੍, 17 ਮਈ ( ਪੀਡੀ ਬਿਉਰੋ ) ਸੋਮਵਾਰ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ 12 ਹਜ਼ਾਰ ਕਰੋੜ ਰੁਪਏ ਦੇ ਕਥਿਤ ਅਨਾਜ ਘੁਟਾਲੇ ਨੂੰ ਲੈ ਕੇ ਸੀ। ‘ਆਪ’ ਦਾ ਇਹ ਰੋਸ ਪ੍ਰਦਰਸ਼ਨ ਮੀਡੀਆ ਵਿੱਚ ਕਾਫੀ ਛਾਇਆ ਰਿਹਾ। ਹੁਣ ਸਵਾਲ ਉੱਠ ਰਹੇ ਹਨ ਕਿ ‘ਆਪ’ ਦਾ ਇਹ ਐਕਸ਼ਨ ਕਾਮਯਾਬ ਰਿਹਾ ਜਾਂ ਫਿਰ ‘ਬਾਦਲਵਾਣੀ’ ਦਾ ਸ਼ਿਕਾਰ ਹੋ ਗਿਆ।ਦਰਅਸਲ ‘ਆਪ’ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘੇਰਾਓ ਦਾ ਐਲਾਨ ਕੀਤਾ ਸੀ ਪਰ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਨਹੀਂ ਵੜ੍ਹਨ ਦਿੱਤਾ ਗਿਆ। ਮੁੱਖ ਮੰਤਰੀ ਬਾਦਲ ਨੇ ‘ਆਪ’ ਲੀਡਰਾਂ ਨੂੰ ਗੱਲਬਾਤ ਲਈ ਬੁਲਾਇਆ ਪਰ ਕੋਈ ਹੱਥ-ਪੱਲਾ ਨਾ ਫੜਾਇਆ। ਇਸ ਤਰ੍ਹਾਂ ਬਾਦਲ ਨੇ ‘ਆਪ’ ਦੇ ਇਸ ਤਿੱਖੇ ਐਕਸ਼ਨ ਨੂੰ ਖੁੰਡਾ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ‘ਆਪ’ ਲੀਡਰ ਖੁਦ ਵੀ ਟਕਰਾਅ ਵਾਲੇ ਰਾਹ ਨਹੀਂ ਜਾਣਾ ਚਾਹੁੰਦੇ। ਇਸ ਲਈ ਕਾਂਗਰਸ ਇਸ ਨੂੰ ਫਰੈਂਡਲੀ ਮੈਚ ਕਰਾਰ ਦੇ ਰਹੀ ਹੈ।ਇੱਕ ਹੋਰ ਅਹਿਮ ਗੱਲ ਹੈ ਕਿ ‘ਆਪ’ ਨੇ ਦਾਅਵਾ ਕੀਤਾ ਸੀ ਕਿ ਪੂਰੇ ਪੰਜਾਬ ਵਿੱਚੋਂ ਇੱਕ ਲੱਖ ਵਰਕਰ ਮੁਜ਼ਾਹਰੇ ਵਿੱਚ ਸ਼ਾਮਲ ਹੋਣਗੇ ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਗਿਣਤੀ 15 ਤੋਂ 20 ਹਜ਼ਾਰ ਤੱਕ ਸੀ। ਦੂਜੇ ਪਾਸੇ ਇਸ ਰੈਲੀ ਲਈ ਚੰਡੀਗੜ੍ਹ ਤੇ ਪੰਜਾਬ ਦੀ 10,000 ਵੱਧ ਪੁਲਿਸ ਤਾਇਨਾਤ ਸੀ। ਇਸ ਲਈ ਇਹ ਵੀ ਚਰਚਾ ਹੈ ਕਿ ਇਹ ਰੈਲੀ ‘ਆਪ’ ਦੀ ਨਾ ਹੋ ਕੇ ਪੁਲਿਸ ਰੈਲੀ ਜਾਪ ਰਹੀ ਸੀ।ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਬੇਸ਼ੱਕ ‘ਆਪ’ ਨੇ ਟਕਰਾਅ ਦਾ ਰਾਹ ਨਹੀਂ ਅਖਤਿਆਰ ਕੀਤਾ ਪਰ ਉਹ ਇਸ ਮਸਲੇ ਨੂੰ ਮੀਡੀਆ ਵਿੱਚ ਉਛਾਲਣ ‘ਚ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ‘ਆਪ’ ਨੇ ਸੱਤਾਧਿਰ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ ਪਾਰਟੀ ਉਨ੍ਹਾਂ ਨੂੰ ਘੇਰੇਗੀ। ਬੇਸ਼ੱਕ ‘ਆਪ’ ਨੇ ਪਹਿਲਾਂ ਕਈ ਵਾਰ ਜਨਤਕ ਰੈਲੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ ਪਰ ਇਹ ਪਹਿਲੀ ਵਾਰ ਜਨਤਕ ਐਕਸ਼ਨ ਕਰਕੇ ਆਪਣੀ ਤਾਕਤ ਦਾ ਅਹਿਸਾਸ ਜ਼ਰੂਰ ਕਰਵਾ ਦਿੱਤਾ ਹੈ।

468 ad

Submit a Comment

Your email address will not be published. Required fields are marked *