‘ਆਪ’ ‘ਚ ਧਮਾਕਾ: ਛੋਟੇਪੁਰ ਤੇ ਖਹਿਰਾ ‘ਚ ਖੜਕੀ

18ਚੰਡੀਗੜ੍ਹ, 18 ਮਈ ( ਜਾਗ੍ਦੀਸ਼ ਬਾਮਬਾ ) ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ‘ਚ ਖੜ੍ਹਕ ਗਈ ਹੈ।ਹਾਲਾਂਕਿ ਛੋਟੇਪੁਰ ਪਹਿਲਾਂ ਹੀ ਖਹਿਰਾ ਦਾ ‘ਆਪ’ ‘ਚ ਆਉਣ ‘ਤੇ ਵਿਰੋਧ ਕਰ ਰਹੇ ਸਨ ਪਰ ਹੁਣ ਇਹ ਦੋਵੇਂ ਲੀਡਰ ਇੱਕ-ਦੂਜੇ ਖ਼ਿਲਾਫ ਡਟ ਕੇ ਬੋਲਦੇ ਹਨ।ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਘਿਰਾਓ ਵਾਲੇ ਦਿਨ ਛੋਟੇਪੁਰ ਨੇ ਖਹਿਰਾ ਦਾ ਡਟ ਕੇ ਵਿਰੋਧ ਕੀਤਾ। ਆਮ ਆਦਮੀ ਪਾਰਟੀ ਦੇ ਭਰੋਸੇਯੋਗ ਸੂਤਰਾਂ ਮੁਤਾਬਕ ਛੋਟੇਪੁਰ ਨੇ ਕਿਹਾ ਸੀ ਕਿ ਜੇ ਮੁੱਖ ਮੰਤਰੀ ਨੂੰ ਮਿਲਣ ਵਾਲੇ ਵਫ਼ਦ ‘ਚ ਸੁਖਪਾਲ ਖਹਿਰਾ ਜਾਣਗੇ ਤਾਂ ਉਹ ਵਫ਼ਦ ਦਾ ਹਿੱਸਾ ਨਹੀਂ ਬਣਨਗੇ। ਸੂਤਰਾਂ ਮੁਤਾਬਕ ਇਸ ਮੌਕੇ ਖਹਿਰਾ ਨੇ ਛੋਟੇਪੁਰ ਨਾਲ ਸਖ਼ਤ ਇਤਰਾਜ਼ ਜਤਾਇਆ ਸੀ।ਇਹ ਸੱਚ ਹੈ ਕਿ ਖਹਿਰਾ ਪਾਰਟੀ ਦੇ ਸੀਨੀਅਰ ਲੀਡਰ ਹੁੰਦਿਆਂ ਹੋਇਆਂ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਵਾਲੀ ਟੀਮ ‘ਚ ਨਹੀਂ ਸੀ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਲੀਡਰਾਂ ‘ਚ ਚੌਧਰ ਨੂੰ ਲੈ ਕੇ ਪੂਰਾ ਭੇੜ ਚੱਲ ਰਿਹਾ ਹੈ। ਹਰ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਸਮਝਦਾ ਹੈ ਤੇ ਪਾਰਟੀ ‘ਚ ਲੀਡਰ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ‘ਚ ਜੁਟੇ ਰਹਿੰਦੇ ਹਨ।
ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਬਹੁਤੇ ਲੀਡਰ ਟਿਕਟਾਂ ਤੇ ਅਹੁਦਿਆਂ ਲਈ ਦਿੱਲੀ ਦੇ ਲੀਡਰਾਂ ਨੂੰ ਖ਼ੁਸ਼ ਕਰਨ ‘ਚਲੱਗੇ ਰਹਿੰਦੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮੁਤਾਬਕ ਪਾਰਟੀ ਇੰਚਾਰਜ ਸੰਜੇ ਸਿੰਘ ਪਾਰਟੀ ‘ਚ ਧੜੇਬੰਦੀ ਨੂੰ ਸ਼ਹਿ ਦੇ ਰਹੇ ਹਨ। ਉਨ੍ਹਾਂ ਮੁਤਾਬਕ ਸੰਜੇ ਸਿੰਘ ਨੂੰ ਲੱਗਦਾ ਹੈ ਕਿ ਜੇ ਪਾਰਟੀ ‘ਚ ਧੜੇਬੰਦੀ ਰਹੇਗੀ ਤਾਂ ਹੀ ਪਾਰਟੀ ‘ਚ ਉਨ੍ਹਾਂ ਦੀ ਪੁੱਛ ਦੱਸ ਰਹੇਗੀ। ਇਸ ਲਈ ਦਿੱਲੀ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਵਿੱਚੋਂ ਧੜੇਬੰਦੀ ਖ਼ਤਮ ਕਰਨ ਦੀ ਥਾਂ ਧੜੇਬੰਦੀ ਵਧਾ ਰਹੀ ਹੈ।ਦੱਸਣਯੋਗ ਹੈ ਕਿ ਡਾ ਧਰਮਵੀਰ ਗਾਂਧੀ ਤੇ ਜੱਸੀ ਜਸਰਾਜ ਸਮੇਤ ਪਾਰਟੀ ‘ਚੋਂ ਕੱਢੇ ਸਾਰੇ ਲੀਡਰ ਇਹੋ ਕਹਿ ਰਹੇ ਹਨ ਕਿ ਪਾਰਟੀ ‘ਚ ਡੈਮੋਕਰੇਸੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਮੁਤਾਬਕ ਦਿੱਲੀ ਵਾਲੀ ਲੀਡਰਸ਼ਿਪ ਸਭ ਕੁਝ ਆਪਣੇ ਮੁਤਾਬਕ ਚਲਾਉਣਾ ਚਾਹੁੰਦੀ ਹੈ ਤੇ ਪਾਰਟੀ ਅਕਾਲੀਕਰਨ ਤੇ ਕਾਂਗਰਸੀਕਰਨ ਕੀਤਾ ਜਾ ਰਿਹਾ ਹੈ।

468 ad

Submit a Comment

Your email address will not be published. Required fields are marked *