‘ਆਪ’ ਖਿਲਰਨ ਲੱਗੀ, ਕਈ ਵਿਧਾਇਕ ਭਾਜਪਾ ‘ਚ ਸ਼ਾਮਲ ਹੋਣ ਲਈ ਕਾਹਲੇ

'ਆਪ' ਖਿਲਰਨ ਲੱਗੀ, ਕਈ ਵਿਧਾਇਕ ਭਾਜਪਾ 'ਚ ਸ਼ਾਮਲ ਹੋਣ ਲਈ ਕਾਹਲੇ

ਰਾਜਧਾਨੀ ਵਿਚ ‘ਆਪ’ ਦੇ ਕੁਝ ਵਿਧਾਇਕ ਕਾਫੀ ਬੇਚੈਨ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਜਲਦੀ ਚੋਣਾਂ ਹੋਈਆਂ ਤਾਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਡਰ ਦੇ ਕਾਰਨ ਉਹ ਚਾਹੁੰਦੇ ਹਨ ਕਿ ਕਾਂਗਰਸ ਨਾ ਸਹੀ ਤਾਂ ਭਾਜਪਾ ਨਾਲ ਗਠਜੋੜ ਕਰ ਲਿਆ ਜਾਵੇ। ਅਜਿਹੀ ਉਮੀਦ ਹੈ ਕਿ ਵਿਧਾਇਕਾਂ ਦਾ ਇਕ ਗੁੱਟ ਪਾਰਟੀ ਛੱਡ ਕੇ ਭਾਜਪਾ ਨਾਲ ਹੱਥ ਮਿਲਾਉਣ ਲਈ ਕਾਹਲਾ ਹੈ। 
ਫਿਲਹਾਲ ਇਸ ਗਠਜੋੜ ਨੂੰ ਲੈ ਕੇ ਭਾਜਪਾ ਦਾ ਰੁਖ਼ ਠੰਡਾ ਨਜ਼ਰ ਆ ਰਿਹਾ ਹੈ। ਰਾਜਧਾਨੀ ਵਿਚ ਪਿਛਲੇ ਦਿਨੀਂ ਇਹ ਖਬਰ ਕਾਫੀ ਗਰਮ ਰਹੀ ਕਿ ‘ਆਪ’ ਅਤੇ ਕਾਂਗਰਸ ਮਿਲ ਕੇ ਸਰਕਾਰ ਬਣਾਉਣ  ਦੀ ਕੋਸ਼ਿਸ਼ ਵਿਚ ਹਨ ਪਰ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ‘ਆਪ’ ਹੁਣ ਖਿਲਰਨ ਦੇ ਕੰਢੇ ‘ਤੇ ਹੈ।

468 ad