‘ਆਪ’ ਕਨਵੀਨਰ ਨੇ ਸੁੱਟੀ ਸੀ ਬਾਦਲ ‘ਤੇ ਜੁੱਤੀ : ਪੁਲਸ

ਲੁਧਿਆਣਾ : ਲੁਧਿਆਣਾ ਪੁਲਸ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਵਾਲਾ ਨੌਜਵਾਨ ਕੋਈ ਹੋਰ ਨਹੀਂ ਸਗੋਂ ਆਮ ਆਦਮੀ ਪਾਰਟੀ ਦਾ ਨੇਤਾ ਸੀ। ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਜੀ.ਐਸ. ਢਿੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਕਰਮ ਨਾਂ ਦਾ ਇਹ ਸ਼ਖਸ ‘ਆਪ’ ਦੀ ਧਨੌਲਾ ਕਮੇਟੀ ਦਾ ਕਨਵੀਨਰ ਸੀ। ਇੰਨਾ ਹੀ ਨਹੀਂ ਇਸ ਸਾਰੇ ਕਾਂਡ ‘ਚ ਇਸ ਦੇ ਨਾਲ ਚਾਰ ਆਦਮੀ ਹੋਰ ਮੌਜੂਦ ਸਨ ਜਿਨ੍ਹਾਂ ਦੀ ਪੁਲਸ ਭਾਲ ਕਰ ਰਹੀ ਹੈ।  ਪੁਲਸ ਨੂੰ ਦਿੱਤੇ ਬਿਆਨ ‘ਚ ਮੁਲਜ਼ਮ ਨੇ ਕਬੂਲਿਆ ਕਿ ਉਸ ਦਾ ਮਕਸਦ ਧਨੌਲਾ ਕਮੇਟੀ ਨੂੰ ਚਰਚਾ ਵਿਚ ਲਿਆ ਕੇ ਡੋਨੇਸ਼ਨ ਹਾਸਲ ਕਰਨਾ ਸੀ। ਪੁਲਸ ਦਾ ਕਹਿਣਾ ਹੈ ਕਿ ਉਹ ਬਾਕੀ ਦੇ ਚਾਰ ਆਦਮੀਆਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

468 ad