ਆਪੇ ਬਣਿਆ ਇੱਕ ਪਾਖੰਡੀ ਬਾਬਾ ਚੜਿਆ ਸਤਿਕਾਰ ਕਮੇਟੀ ਦੇ ਅੜਿੱਕੇ

3ਖਾਲੜਾ, 2 ਮਈ ( ਪੀਡੀ ਬੇਉਰੋ ) ਪਿੰਡ ਕੰਬੋਕੇ ਵਿਖੇ ਇੱਕ ਵਿਅਕਤੀ ਆਪੇ ਬਣਿਆ ਪਾਖੰਡੀ ਬਾਬਾ ਕੁਲਦੀਪ ਸਿੰਘ ਪਿੰਡ ਦੀਆ ਮੜੀਆ ਵਿਖੇ ਰਾਤ ਦੇ ਟਾਇਮ ਗੋਲ ਘੇਰਾ ਬਣਾ ਕੇ ਪਾਸੇ ਦੀਵੇ ਜਗਾ ਕੇ ਵਿਚ ਆਪ ਬੈਠ ਜਾਦਾ ਸੀ ਤੇ ਆਪੇ ਹੀ ਤੰਤਰ-ਮੰਤਰ ਪੜਦਾ ਸੀ ਪਰੰਤੂ ਇੱਕ ਦਿਨ ਕ੍ਰਿਕਟ ਖੇਡਦੇ ਮੁੰਡਿਆ ਦੇ ਕਾਬੂ ਆ ਗਿਆ ਤੇ ਉਹਨਾ ਘੇਰਾ ਪਾ ਕੇ ਫੜ ਲਿਆ ਕਿਉ ੁ ਕਿ ਕੁਲਦੀਪ ਸਿੰਘ ਲੱਤਾ ਤੋ ਆਰੀ ਸੀ ਇਸ ਲਈ ਉਥੇ ਹੀ ਸਹਿ ਮਾਰ ਗਿਆ ਮੁਮਡਿਆ ਨੇ ਉਸਦੀ ਮੂੰਵੀ ਬਣਾ ਲਈ ਪਰ ਜਦੋ ਮੁੰਡਿਆ ਨੇ ਦੀਵੇ ਜਗਾਉਣ ਬਾਰੇ ਪੁੱਛਿਆ ਤਾ ਕਹਿਣ ਲੱਗਾ ਕਿ ਮੈਨੂੰ ਕਿਸੇ ਸਿਆਣੇ ਨੇ ਕਿਹਾ ਸੀ ਕਿ ਤੂੰ ਮੜੀਆ ਵਿਚ ਦੀਵੇ ਜਗਾਵੀ ਤੇਰੇ ਸਾਰੇ ਕੰਮ ਹੋ ਜਾਣਗੇ ਸੁਤਰਾ ਪਾਸੋ ਜਾਣਕਾਰੀ ਪ੍ਰਾਪਤ ਹੈ ਕਿ ਇਹ ਲੱਤਾ ਤੋ ਆਰੀ ਬਾਬਾ ਰਾਤੋ-ਰਾਤ ਅਮੀਰ ਹੋਣ ਦੇ ਸੁਪਣੇ ਲੈਦਾ ਸੀ ਜੋ ਕਿ ਇਸ ਦੇ ਸੁਪਨੇ ਮਿੱਟੀ ਵਿਚ ਮਿਲ ਗਏ ਇਹ ਬਾਬਾ ਨਾਲ ਹੀ ਟੇਲਰ ਦਾ ਕੰਮ ਵੀ ਕਰਦਾ ਹੈ ਪਰੰਤੂ ਇਹੋ ਜਿਹੇ ਬਾਬੇ ਜਿੰਨਾ ਨੂੰ ਕੁੱਝ ਪਤਾ ਨਹੀ ਹੁੰਦਾ ਭੋਲੇ ਭਾਲੇ ਲੋਕਾ ਨੂੰ aਾਪਣੇ ਪਾਖੰਡ ਦੇ ਜਾਲ ਵਿਚ ਫਸਾ ਕੇ ਗੁੰਮਰਾਹ ਕਰਦੇ ਹਨ ਜਦੋ ਇਸ ਸਬੰਧੀ ਸਤਿਕਾਰ ਕਮੇਟੀ ਦੇ ਸਿੰਘਾ ਨੂੰ ਪਤਾ ਲੱਗਾ ਤਾ ਪਿੰਡ ਮਾੜੀ ਕੰਬੋਕੇ ਵਿਖੇ ਪਾਖੰਡੀ ਦੇ ਘਰ ਸਤਿਕਾਰ ਕਮੇਟੀ ਦੇ ਸਿੰਘ ਰਣਜੀਤ ਸਿੰਘ ਕੁੱਝ ਸਿੰਘਾ ਨੂੰ ਲੈ ਕੇ ਪਹੁੰਚ ਗਿਆ ਤਾ ਜਦ ਘਰ ਵਾਲਿਆ ਨੂੰ ਪੁੱਛਿਆ ਤਾ ਕੋਈ ਠੌਸ ਜਵਾਬ ਨਾ ਦੇ ਸਕੇ ਤਾ ਫਿਰ ਸਤਿਕਾਰ ਕਮੇਟੀ ਦੇ ਸਿੰਘ ਬਾਬਾ ਸੁੱਖਾ ਸਿੰਘ ਦੇ ਗੁਰਦੁਆਰਾ ਸਾਹਿਬ ਪਹੁੰਚੇ ਤਾ ਪਿੰਡ ਦੇ ਮੋਜੂਦਾ ਸਰਪੰਚ ਪਲਵਿੰਦਰ ਸਿੰਘ ਨੂੰ ਉਸ ਪਾਖੰਡੀ ਬਾਰੇ ਪਤਾ ਲੱਗਾ ਤਾ ਉਸ ਨੇ ਉਸਨੂੰ ਗੁਰਦੁਆਰਾ ਸਾਹਿਬ ਬੁਲਾ ਲਿਆ ਪਰ ਪਾਖੰਡੀ ਬਾਬਾ ਲੋਕਾ ਦਾ ਇਕੱਠ ਵੇਖ ਕੇ ਘਬਰਾ ਗਿਆ ਤੇ ਬਾਬਾ ਸੁੱਖਾ ਸਿੰਘ ਦੇ ਗੁਰਦੁਆਰਾ ਵਿਖੇ ਮੁਆਫੀ ਮੰਗੀ ਕਿ ਮੈ ਜਿੰਦਗੀ ਭਰ ਇਹੋ ਜਿਹਾ ਗੰਦਾ ਕੰਮ ਜਿਹੜਾ ਮੈ ਲੋਕਾ ਨੂੰ ਗੁੰਮਰਾਹ ਕਰਦਾ ਸੀ ਨਹੀ ਕਰੂੰਗਾ ਤੇ ਆਪਣਾ ਖਹਿੜਾ ਛੁਡਾਇਆ ਇਸ ਮੋਕੇ ਪੰਜਾਬ ਸਿੰਘ,ਬਾਬਾ ਬਲਵਿੰਦਰ ਸਿੰਘ,ਸਰਪੰਚ ਪਲਵਿੰਦਰ ਸਿੰਘ,ਪੱਪੂ ਪ੍ਰਧਾਨ,ਕਾਲਾ ਸਿਮਘ,ਸੁਖਦੇਵ ਸਿੰਘ,ਸਤਿਨਾਮ ਸਿੰਘ ਆਦਿ ਪਿੰਡ ਵਾਲੇ ਹਾਜਿਰ ਸਨ

468 ad

Submit a Comment

Your email address will not be published. Required fields are marked *