ਆਪਣੀ ਬਹਾਦਰੀ ‘ਤੇ ਸਪੱਸ਼ਟ ਨਹੀਂ ਪਟਿਆਲਾ ਪੁਲਿਸ !

11ਪਟਿਆਲਾ , 5 ਮਈ ( ਪੀਡੀ ਬੇਉਰੋ ) ਅੱਜ ਸਵੇਰੇ ਸਕੂਲ ਜਾਂਦੇ ਸਮੇਂ ਅਗਵਾ ਹੋਈ 7 ਸਾਲਾ ਬੱਚੀ ਕੁਝ ਘੰਟਿਆ ‘ਚ ਬਰਾਮਦ ਕਰ ਲਈ ਗਈ ਹੈ। ਮਾਸੂਮ ਬੱਚੀ ਨੂੰ ਸਾਢੇ ਸੱਤ ਵਜੇ ਸਕੂਲ ਜਾਂਦੇ ਸਮੇਂ ਫਿਲਮੀ ਢੰਗ ਨਾਲ ਅਗਵਾ ਕੀਤਾ ਗਿਆ ਸੀ। ਉਹ ਦੁਪਹਿਰ ਦੇ ਕਰੀਬ 2 ਵਜੇ ਤੱਕ ਸਹੀ ਸਲਾਮਤ ਘਰ ਪਹੁੰਚ ਗਈ ਪਰ ਮਹਿਜ਼ ਕੁਝ ਘੰਟਿਆਂ ਵਿੱਚ ਅਗਵਾਕਾਰਾਂ ਤੋ ਬੱਚੀ ਨੂੰ ਛੁਡਵਾਉਣ ਦਾ ਦਾਅਵਾ ਕਰ ਰਹੀ ਪਟਿਆਲਾ ਪੁਲਿਸ ਅਜੇ ਅਗਵਾਕਾਰਾਂ ਤੱਕ ਨਹੀ ਪਹੁੰਚ ਸਕੀ।ਰੋਜ਼ ਵਾਂਗ ਸਾਨਵੀ ਗੁਪਤਾ ਆਪਣੇ ਰਿਕਸ਼ੇ ਵਿੱਚ ਸਵਾਰ ਹੋ ਕੇ ਸਕੂਲ ਜਾ ਰਹੀ ਸੀ ਤਾਂ ਸ਼ਹਿਰ ਦੇ ਚਾਂਦਨੀ ਚੌਕ ਵਿਖੇ ਇੱਕ ਵਰਨਾ ਕਾਰ ‘ਚ ਆਏ ਦੋ ਅਗਵਾਕਾਰਾਂ ਨੇ ਸਾਨਵੀ ਨੂੰ ਪੂਰੇ ਫਿਲਮੀ ਅੰਦਾਜ਼ ‘ਚ ਸ਼ਰੇਆਮ ਅਗਵਾ ਕਰ ਲਿਆ। ਅਗਵਾਕਾਰਾਂ ਨੇ ਮਹਿਜ਼ 10 ਮਿੰਟਾਂ ਅੰਦਰ ਹੀ ਸਾਨਵੀ ਦੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਹ ਉਨ੍ਹਾਂ ਦੇ ਕਬਜ਼ੇ ਵਿੱਚ ਹੈ ਤੇ ਜੇਕਰ ਸਾਨਵੀ ਸਹੀ ਸਲਾਮਤ ਚਾਹੀਦੀ ਹੈ ਤਾਂ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ।ਇਸ ਦੌਰਾਨ ਹੀ ਬੱਚੀ ਦੇ ਅਗਵਾ ਹੋਣ ਦੀ ਖਬਰ ਪੁਲਿਸ ਨੂੰ ਮਿਲ ਗਈ ਤੇ ਪੁਲਿਸ ਨੇ ਸਾਰੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ। ਅਗਵਾਕਾਰ ਲਗਾਤਾਰ ਪਰਿਵਾਰ ਨਾਲ ਸੰਪਰਕ ਕਰਦੇ ਰਹੇ ਤੇ ਪਰਿਵਾਰ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾਣ ਲੱਗੀ। ਬੱਚੀ ਨੂੰ ਛੁਡਵਾਉਣ ਲਈ ਪਰਿਵਾਰ ਲਗਾਤਾਰ ਅਗਵਾਕਾਰਾਂ ਨਾਲ ਸੰਪਰਕ ‘ਚ ਰਿਹਾ। ਦੂਜੇ ਪਾਸੇ ਪੁਲਿਸ ਲਗਾਤਾਰ ਦਬਾਅ ਬਣਾਅ ਰਹੀ ਸੀ। ਅਜਿਹੇ ‘ਚ ਦੁਪਹਿਰ ਦੇ ਕਰੀਬ ਦੋ ਵਜੇ ਸਾਨਵੀ ਪਟਿਆਲਾ ਦੇ ਨਾਲ ਲੱਗਦੇ ਸੂਲਰ ਇਲਾਕੇ ਵਿੱਚ ਸਥਿਤ ਨਵਜੀਵਨੀ ਸਕੂਲ ਦੇ ਕਰੀਬ ਬਣੇ ਮੋਨੀ ਬਾਬਾ ਦੇ ਡੇਰੇ ਤੋਂ ਮਿਲ ਗਈ। ਸਾਨਵੀ ਦੇ ਅਗਵਾ ਹੋਣ, ਕੁਝ ਘੰਟੇ ਬਾਅਦ ਸਹੀ ਸਲਾਮਤ ਘਰ ਵਾਪਸ ਪਰਤਣ ਤੇ ਪੁਲਿਸ ਦੇ ਹੱਥ ਕੋਈ ਵੀ ਅਗਵਾਕਾਰ ਦਾ ਨਾ ਲੱਗਣਾ ਕਈ ਸਵਾਲ ਖੜੇ ਕਰਦਾ ਹੈ। ਕੀ ਅਗਵਾਕਾਰਾਂ ਵੱਲੋਂ ਮੰਗੀ ਗਈ ਫਿਰੌਤੀ ਦੀ ਰਕਮ ਪਰਿਵਾਰ ਵੱਲੋਂ ਦਿੱਤੀ ਗਈ, ਜਿਸ ਤੋਂ ਬਾਅਦ ਹੀ ਸਾਨਵੀ ਨੂੰ ਛੱਡ ਦਿੱਤਾ ਗਿਆ ? ਪੁਲਿਸ ਸਾਨਵੀ ਨੂੰ ਕੁਝ ਘੰਟਿਆ ਵਿੱਚ ਹੀ ਛੁਡਵਾਉਣ ਦਾ ਦਾਅਵਾ ਕਰ ਰਹੀ ਹੈ ਤਾਂ ਅਗਵਾਕਾਰਾਂ ਤੱਕ ਕਿਉ ਨਹੀ ਪਹੁੰਚ ਸਕੀ ? ਇੱਕ ਹੋਰ ਸਵਾਲ ਇਹ ਵੀ ਹੈ ਕਿ ਪਟਿਆਲਾ ਪੁਲਿਸ ਦੇ ਆਖਣ ਅਨੁਸਾਰ ਪੁਲਿਸ ਨੇ ਸਾਨਵੀ ਨੂੰ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਇਆ ਗਿਆ ਪਰ ਸਾਨਵੀ ਦੇ ਪਿਤਾ ਦੇ ਦੱਸਣ ਅਨੁਸਾਰ ਪਰਿਵਾਰ ਨੂੰ ਖੁਦ ਅਗਵਾਕਾਰਾਂ ਨੇ ਫੋਨ ਕਰਕੇ ਸਾਨਵੀ ਦੀ ਲੋਕੇਸ਼ਨ ਦੱਸੀ ਜਿਸ ਤੋਂ ਬਾਅਦ ਉਹ ਸਾਨਵੀ ਨੂੰ ਘਰ ਲੈ ਆਏ।

468 ad

Submit a Comment

Your email address will not be published. Required fields are marked *