ਆਦਰਸ਼ ਸਕੂਲ ਮੁਲਾਜ਼ਮਾਂ ਨੇ ਘੇਰਿਆ ਵਿਧਾਇਕ ਦਾ ਘਰ – ਮਲਾਜ਼ਮਾਂ ਨੇ ਸੜਕ ‘ਤੇ ਲਾਇਆ ਜਾਮ

2
ਫ਼ਰੀਦਕੋਟ, 7 ਮਈ (ਜਗਦੀਸ਼ ਬਾਂਬਾ ) ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਕਾ ਅਤੇ ਮਿੱਢੂਮਾਨ ਦੇ ਸਮੂਹ ਅਧਿਆਪਕ ਅਤੇ ਹੋਰ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਥਾਨਕ ਪੁਰਾਣੀ ਕੈਂਟ ਰੋਡ ‘ਤੇ ਹਲਕਾ ਫਰੀਦਕੋਟ ਦੇ ਵਿਧਾਇਕ ਦੀਪ ਮਲਹੋਤਰਾ ਦੇ ਘਰ ਨੂੰ ਘੇਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸਮੂਹ ਮੁਲਾਜ਼ਮਾਂ ਨੇ ਸੜਕ ‘ਤੇ ਜਾਮ ਲਾਇਆ ਜਿਸ ਨਾਲ ਆਵਾਜਾਈ ਵਿੱਚ ਕਾਫੀ ਵਿਘਨ ਪਿਆ। ਮੁਲਾਜ਼ਮ ਆਗੂ ਸਰਬਜੀਤ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਬਸੰਤ ਪ੍ਰਤਾਪ, ਨਵਨੀਤ ਕੁਮਾਰ, ਸੁਮਨ, ਗੀਤਾਂਜਲੀ, ਨੀਰਜ ਆਦਿ ਨੇ ਕਿਹਾ ਪਿਛਲੇ ਪੰਜ ਸਾਲ ਹੋ ਗਏ ਉਨਾਂ ਨੂੰ ਇੱਕ ਤਨਖਾਹ ‘ਤੇ ਨੌਕਰੀ ਕਰਦਿਆਂ। ਉਨਾਂ ਦੀ ਤਨਖਾਹਾਂ ਵਿੱਚ ਇੱਕ ਪੈਸੇ ਦੀ ਬੜੋਤਰੀ ਨਹੀਂ ਕੀਤੀ ਗਈ। ਉਨਾਂ ਕਿਹਾਕਿ ਉਹ ਲਗਾਤਾਰ ਉਨਾਂ ਨੂੰ ਰੈਗੂਲਰ ਕਰਨ ਲਈ ਅਤੇ ਦੋਵੇਂ ਆਦਰਸ਼ ਸਕੂਲ, ਪੱਕਾ ਅਤੇ ਮਿੱਢੂਮਾਨ ਦੀਆਂ ਇਮਾਰਤਾਂ ਨੂੰ ਮੁਕੰਮਲ ਕਰਨ ਲਈ ਉੱਚ ਅਧਿਕਾਰੀਆਂ, ਸਰਕਾਰੀ ਨੁਮਾਇੰਦਿਆਂ ਨੂੰ ਮਿਲ ਕੇ ਅਤੇ ਰੋਸ ਪ੍ਰਦਰਸ਼ਨਾਂ ਰਾਹੀਂ ਮੰਗ ਕਰ ਰਹੇ ਹਨ। ਪਰੰਤੂ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕਦੀ। ਉਨਾਂ ਕਿਹਾ ਕਿ ਇਨਾਂ ਮੰਗਾਂ ਨੂੰ ਲੈ ਕੇ ਉਹ ਕਈ ਵਾਰ ਵਿਧਇਕ ਦੀਪ ਮਲਹੋਤਰਾ ਨੂੰ ਵੀ ਮਿਲ ਚੁੱਕੇ ਹਨ ਪ੍ਰੰਤੂ ਉਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਇਨਾਂ ਸਕੂਲਾਂ ਨੂੰ ਆਪਣਾ ਡਰੀਮ ਪ੍ਰੋਜੈਕਟ ਐਲਾਨਿਆ ਗਿਆ ਸੀ ਪ੍ਰੰਤੂ ਉਨਾਂ ਦਾ ਡਰੀਮ ਪ੍ਰੋਜੈਕਟ ਅਤਿ ਮਾੜੇ ਦੌਰ ਚੋਂ ਗੁਜਰ ਰਿਹਾ ਹੈ। ਮਾਨਤਾ ਨਾ ਮਿਲਣ ਕਰਕੇ ਅੱਠਵੀਂ ਜਮਾਤ ਵਿੱਚ ਮਜ਼ਬੂਰਨ ਬੱਚਿਆਂ ਨੂੰ ਸਕੂਲ ਛੱਡਣਾ ਪੈਂਦਾ ਹੈ। 1200-1300 ਤੱਕ ਇੱਕ ਸਕੂਲ ਵਿੱਚ ਪੜ•ਦੇ ਬੱਚੇ ਹੁਣ ਘੱਟ ਕੇ 400-500 ਤੱਕ ਰਹਿ ਗਏ ਹਨ। ਉਨਾਂ ਬਾਦਲ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਦੀਆਂ ਇਮਾਰਤਾਂ ਨੂੰ ਮੁਕੰਮਲ ਕੀਤਾ ਜਾਵੇ, ਸਕੂਲਾਂ ਨੂੰ ਮਾਨਤਾ ਦਵਾਈ ਜਾਵੇ, ਉਨਾਂ ਨੂੰ ਰੈਗੂਲਰ ਕਰਕੇ ਬਣਦਾ ਗਰੇਡ ਦਿੱਤਾ ਜਾਵੇ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਹ ਸੰਘਰਸ਼ ਹੋਰ ਤੇਜ ਕੀਤਾ ਜਾਵੇਗੀ। ਇਸ ਸਮੇਂ ਅਮਨਦੀਪ ਕੌਰ, ਦਲਜੀਤ ਕੌਰ, ਜਸਵੀਰ ਕੌਰ, ਸੰਦੀਪ ਕੌਰ, ਗੁਰਵਿੰਦਰ ਕੌਰ, ਰਣਜੀਤ ਰਾਣੀ ਆਦਿ ਨੇ ਵੀ ਸੰਬੋਧਨ ਕੀਤਾ।

468 ad

Submit a Comment

Your email address will not be published. Required fields are marked *