ਆਤਮ ਹੱਤਿਆ ਤੋਂ ਬਚਾਅ ਲਈ ਸੰਸਦ ਮੈਂਬਰਾਂ ਨੂੰ ਬਹਿਸ ਦਾ ਸੱਦਾ

ਔਟਵਾ- ਮਾਨਸਿਕ ਸਿਹਤ ਕਮਿਸ਼ਨ ਆਫ ਕੈਨੇਡਾ ਨੇ ਮੁਲਕ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੁਲਕ ਵਿਚ ਮਾਨਸਿਕ ਬਿਮਾਰੀਆਂ ਦੇ ਕਾਰਨ ਆਤਮ Shooting in Vahan3ਹੱਤਿਆਵਾਂ ਦੀ ਵਧਦੀ ਪ੍ਰਵਿਰਤੀ ਨੂੰ ਰੋਕਣ ਲਈ ਖੁੱਲ੍ਹੀ ਬਹਿਸ ਵਿਚ ਸ਼ਾਮਲ ਹੋਣ। ਇਸ ਸੰਸਥਾ ਨੇ ਸਾਰੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਹੈ ਕਿ ਇਸ ਸਮੱਸਿਆ ਦਾ ਕੋਈ ਸਰਬ ਸੰਮਤ ਹੱਲ ਕੱਢਣ ਦੇ ਲਈ ਸਾਰੇ ਸੰਸਦ ਮੈਂਬਰ ਆਪਣੇ ਵਿਚਾਰ ਰੱਖਣ। ਕਮਿਸ਼ਨ ਨੇ ਆਸ ਪ੍ਰਗਟ ਕੀਤੀ ਹੈ ਕਿ ਅਜਿਹੀ ਬਹਿਸ ਦੇ ਨਾਲ ਕੋਈ ਕੌਮੀ ਨੀਤੀ ਬਣਾਉਣ ਵਿਚ ਮਦਦ ਮਿਲੇਗੀ, ਜਿਸ ਨਾਲ ਆਤਮ ਹੱਤਿਆਵਾਂ ਦੀ ਕੁਰੀਤੀ ਰੋਕੀ ਜਾ ਸਕੇ। ਕਮਿਸ਼ਨ ਦੇ ਪ੍ਰਧਾਨ ਲੂਈਸ ਬ੍ਰਾਡਲੇ ਦਾ ਕਹਿਣਾ ਹੈ ਕਿ ਸਾਡੀ ਇਹ ਬਹੁਤ ਵੱਡੀ ਸਮੱਸਿਆ ਹੈ। ਕੈਨੇਡਾ ਵਿਚ ਹਰੇਕ ਸਾਲ 3900 ਲੋਕੀ ਆਤਮ ਹੱਤਿਆਵਾਂ ਕਰ ਰਹੇ ਹਨ ਅਤੇ 90 ਫੀਸਦੀ ਲੋਕੀ ਇਹਨਾਂ ਵਿਚੋਂ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਹਨ।

468 ad