ਆਤਮਘਾਤੀ ਹਮਲੇ ‘ਚ ਕਰਜ਼ਈ ਦੇ ਚਚੇਰੇ ਭਰਾ ਦੀ ਮੌਤ

ਕਾਬੁਲ- ਅਫਗਾਨਿਸਤਾਨ ‘ਚ ਅਹੁਦਾ ਛੱਡਣ ਵਾਲੇ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਚਚੇਰੇ ਭਰਾ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀ ਦੀ ਇਕ ਆਤਮਘਾਤੀ ਹਮਲਾਵਰ ਨੇ ਹੱਤਿਆ ਕਰ ਦਿੱਤੀ। ਹਮਲਾਵਰ ਨੇ ਬੰਬ ਆਪਣੀ ਪੱਗੜੀ ‘ਚ ਲੁਕਾਇਆ ਸੀ। 
Karzaiਸੂਬੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਈਦ ਉਲ ਫਿਤਰ ਦੀ ਨਮਾਜ਼ ਤੋਂ ਬਾਅਦ ਮੰਗਲਵਾਰ ਸਵੇਰੇ ਹਮਲਾਵਰ ਰਾਸ਼ਟਰਪਤੀ ਦੇ ਚਚੇਰੇ ਭਰਾ ਹਸ਼ਮਤ ਖਲਿਲ ਕਰਜ਼ਈ ਦੇ ਘਰ ਗਿਆ ਅਤੇ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਖੁਦ ਨੂੰ ਉਡਾ ਲਿਆ। 
ਫਿਲਹਾਲ, ਹਮਲੇ ਦੀ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਘਟਨਾ ਨਾਲ ਸਤੰਬਰ 2011 ‘ਚ ਸਾਬਕਾ ਰਾਸ਼ਟਰਪਤੀ ਬੁਰਹਾਨੁਦੀਨ ਰੱਬਾਨੀ ਦੀ ਹੱਤਿਆ ਦੀ ਯਾਦ ਤਾਜ਼ਾ ਹੋ ਗਈ ਹੈ। ਉਹ ਉਸ ਸਮੇਂ ਸਰਕਾਰ ਵਲੋਂ ਨਿਯੁਕਤ ਸ਼ਾਂਤੀ ਪ੍ਰੀਸ਼ਦ ਦੇ ਨੇਤਾ ਸਨ। 
ਹਮਲੇ ‘ਚ ਵੱਖਵਾਦੀ ਨੇ ਖੁਦ ਨੂੰ ਤਾਲਿਬਾਨ ਸ਼ਾਂਤੀ ਦੂਤ ਦੱਸਦੇ ਹੋਏ ਕਾਬੁਲ ‘ਚ ਰੱਬਾਨੀ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਪਗੜੀ ‘ਚ ਲੁਕਾ ਕੇ ਰੱਖੇ ਗਏ ਬੰਬ ਨਾਲ ਖੁਦ ਨੂੰ ਉਡਾ ਲਿਆ ਸੀ। 
ਸੂਬਾ ਗਵਰਨਰ ਦੇ ਬੁਲਾਰੇ ਨੇ ਦਾਅਵਾ ਖਾਨ ਮੀਨਾਪਾਲ ਮੁਤਾਬਕ ਦੱਖਣੀ ਕੰਧਾਰ ਸੂਬੇ ਦੇ ਕਰਜ਼ ਜ਼ਿਲੇ ‘ਚ ਕਰਜ਼ਈ ਦੇ ਘਰ ‘ਚ ਮਹਿਮਾਨਾਂ ਲਈ ਬਣੇ ਕਮਰੇ ‘ਚ ਇਹ ਹਮਲਾ ਹੋਇਆ। 
ਕੱਦਾਵਰ ਸ਼ਖਸੀਅਤ ਮੰਨੇ ਜਾਣ ਵਾਲੇ ਹਸਮਤ ਆਪਣੇ ਚਚੇਰੇ ਭਰਾ ਦੇ ਕੱਟੜ ਹਮਾਇਤੀ ਰਹੇ ਹਨ ਅਤੇ ਰਾਸ਼ਟਰਪਤੀ ਕਰਜ਼ਈ ਤੋਂ ਬਾਅਦ ਉਨ੍ਹਾਂ ਨੇ ਸੱਤਾ ਲਈ ਸਾਬਕਾ ਵਿੱਤ ਮੰਤਰੀ ਅਸ਼ਰਫ ਗਨੀ ਅਹਿਮਦਜ਼ਈ ਦੀ ਵੀ ਹਮਾਇਤ ਕੀਤੀ। 
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਜ਼ਈ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਾਸ਼ਟਰਪਤੀ ਦੇ ਰਸੂਖਦਾਰ ਸੌਤੇਲੇ ਭਰਾ ਅਹਿਮਦ ਵਲੀ ਕਰਜ਼ਈ ਨੂੰ ਜੁਲਾਈ 2011 ‘ਚ ਉਨ੍ਹਾਂ ਦੇ ਸੁਰੱਖਿਆ ਗਾਰਡ ਨੇ ਹੀ ਕਤਲ ਕਰ ਦਿੱਤਾ ਸੀ।

468 ad