ਆਖਿਰ ਬਾਹਰ ਆ ਹੀ ਗਏ ਅਰਵਿੰਦ ਖੰਨਾ!

ਪਟਿਆਲਾ- ਲੰਮੇਂ ਸਮੇਂ ਤੋਂ ਕਾਂਗਰਸ ਪਾਰਟੀ ਅਤੇ ਹਲਕਾ ਧੂਰੀ ਦੇ ਲੋਕਾਂ ਨਾਲ ਲੁਕਨ ਮੀਟੀ ਖੇਡਣ ਵਾਲੇ ਵਿਧਾਇਕ ਅਰਵਿੰਦ ਖੰਨਾ ਸ਼ਨੀਵਾਰ ਨੂੰ ਨਜ਼ਰ ਆ ਹੀ ਗਏ। ਖੰਨਾ ਆਪਣੇ Arvind Khannaਰਾਜ਼ਸੀ ਗੁਰੂ ਕੈਪਟਨ ਅਮਰਿੰਦਰ ਸਿੰਘ ਨਾਲ ਪਟਿਆਲਾ ‘ਚ ਪਰਨੀਤ ਕੌਰ ਦੀ ਨੋਮੀਨੇਸ਼ਨ ਦੌਰਾਨ ਵੇਖੇ ਗਏ। ਜਦਕਿ ਇਸ ਤੋਂ ਪਹਿਲਾਂ ਅਰਵਿੰਦ ਖੰਨਾ ਅਸਤੀਫੇ ਦੀ ਚਰਚਾ ਤੋਂ ਬਾਅਦ ਗਾਇਬ ਹੋ ਗਏ ਸਨ। ਖੰਨਾ ਦੇ ਕਾਂਗਰਸ ਤੋਂ ਨਿਕਲਨ ਦੀਆਂ ਖਬਰਾਂ ਤੋਂ ਬਾਅਦ ਕਈ ਸਿਆਸੀ ਦਲਾਂ ਨੇ ਉਨ੍ਹਾਂ ‘ਤੇ ਨਜ਼ਰ ਰਖਣੀ ਸ਼ੁਰੂ ਕਰ ਦਿੱਤੀ ਸੀ। ਪਹਿਲਾਂ ਪਹਿਲ ਤਾਂ ਇਹ ਵੀ ਕਿਹਾ ਜਾ ਰਿਹਾ ਸੀ ਖੰਨਾ ਛੇਤੀ ਹੀ ਅਕਾਲੀ ਦਲ ‘ਚ ਜਾਣ ਵਾਲੇ ਨੇ ਪਰ ਹੁਣ ਪਟਿਆਲਾ ‘ਚ ਉਨ੍ਹਾਂ ਦੀ ਕਾਂਗਰਸੀ ਖੇਮੇ ‘ਚ ਹਾਜ਼ਰੀ ਨੇ ਸਾਰੀਆਂ ਅਫਵਾਹਾਂ ਨੂੰ ਬੰਦ ਕਰ ਦਿੱਤਾ।

468 ad