‘ਆਖਰ ਮਿਲ ਹੀ ਗਿਆ ਮਨਪਸੰਦ ਜੀਵਨ ਸਾਥੀ’

ਚੰਡੀਗੜ੍ਹ – ਮੈਨੂੰ ਜਿਹੋ ਜਿਹਾ ਜੀਵਨ ਸਾਥੀ ਚਾਹੀਦਾ ਸੀ ਆਖਰ ਮਿਲ ਗਿਆ ਹੈ। ਸੁਣਿਆ ਸੀ ਕਿ ਪ੍ਰਮਾਤਮਾ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ। ਅੱਜ ਇਸ ਕਹਾਵਤ ਨੂੰ ਮੰਨਣ ਲੱਗੀ ਹਾਂ। ਜ਼ਿੰਦਗੀ ਵਿਚ ਇਕ ਸਮਾਂ ਅਜਿਹਾ ਆ ਗਿਆ ਸੀ ਕਿ ਜਿਉਣ ਦੀ ਚਾਹਤ ਹੀ Subreetਖਤਮ ਹੋ ਗਈ ਸੀ ਪਰ ਹੁਣ ਕਾਫੀ ਖੁਸ਼ ਹਾਂ। ਇਹ ਕਹਿਣਾ ਹੈ ਉਤਸ਼ਾਹ ਨਾਲ ਲਬਰੇਜ਼ ਇੰਡੀਆਜ਼ ਗਾਟ ਟੈਲੇਂਟ ਸੀਜ਼ਨ-5 ਦਾ ਹਿੱਸਾ ਰਹੀ ਸੁਭਰੀਤ ਕੌਰ ਘੁੰਮਣ ਦਾ। ਸੁਭਰੀਤ ਸੋਮਵਾਰ ਨੂੰ ਸੈਕਟਰ-8 ਸਥਿਤ ਸਕੋਰ ਪਹੁੰਚੀ, ਜਿਥੇ ਅਪੰਗ ਸੇਵਾ ਸੰਸਥਾ (ਰਜਿ.) ਨੇ ‘ਮੁਟਿਆਰ ਪੰਜਾਬ ਦੀ ਅਤੇ ਗੱਭਰੂ ਪੰਜਾਬ ਦਾ 2014’ ਮਿਊਜ਼ੀਕਲ ਟੈਲੇਂਟ ਹੰਟ ਮੁਕਾਬਲੇ ਵਿਚ ਆਗਾਜ਼ ਦਾ ਐਲਾਨ ਕੀਤਾ। ਮੁਕਾਬਲੇ ਵਿਚ 18 ਤੋਂ 28 ਸਾਲ ਦੀਆਂ ਔਰਤਾਂ ਤੇ 18 ਤੋਂ 30 ਸਾਲ ਦੇ ਪੁਰਸ਼ ਹਿੱਸਾ ਲੈ ਸਕਦੇ ਹਨ। ਸੁਭਰੀਤ ਨੇ ਦੱਸਿਆ ਕਿ ਮੋਹਾਲੀ ਸੈਕਟਰ-70 ਵਿਚ ਜਿਥੇ ਉਹ ਜਿਸ ਜਿੰਮ ‘ਚ ਜਾਂਦੀ ਹੈ, ਉਸ ਦੇ ਮਾਲਕ ਨਾਲ ਉਸ ਦਾ ਵਿਆਹ ਹੋ ਰਿਹਾ ਹੈ। ਸੁਭਰੀਤ ਨੇ ਦੱਸਿਆ ਕਿ ਉਹ ਜਲਦੀ ਹੀ ਵੱਡੇ ਪਰਦੇ ‘ਤੇ ਅਭਿਨੇ ਕਰਦੀ ਦਿਖੇਗੀ। ਇਸ ਤੋਂ ਇਲਾਵਾ ਉਹ ਇਕ ਪੰਜਾਬੀ ਫਿਲਮ ਵਿਚ ਵੀ ਮੇਨ ਲੀਡ ‘ਚ ਕੰਮ ਕਰ ਰਹੀ ਹੈ।

468 ad