ਆਖਰਕਾਰ ਮਿਲ ਹੀ ਗਿਆ ਏਡਜ਼ ਦਾ ਇਲਾਜ!

ਆਖਰਕਾਰ ਮਿਲ ਹੀ ਗਿਆ ਏਡਜ਼ ਦਾ ਇਲਾਜ!

ਹੁਣ ਤੱਕ ਲਾ-ਇਲਾਜ ਰਹੀ ਖਤਰਨਾਕ ਬੀਮਾਰੀ ਏਡਜ਼ ਦੇ ਕਾਰਕ ਐਚ. ਆਈ. ਵੀ. ਵਾਇਰਸ ਦੇ ਇੰਫੈਕਸ਼ਨ ਦੀ ਰੋਕਥਾਮ ਦੀ ਦਿਸ਼ਾ ਵਿਚ ਵਿਗਿਆਨੀਆਂ ਨੂੰ ਆਖਰਕਾਰ ਸਫਲਤਾ ਮਿਲ ਹੀ ਗਈ ਹੈ। ਆਸਟਰੇਲੀਆ ਦੇ ਨੇੜਲੇ ਸਮੁੰਦਰ ਦੇ ਪਾਣੀ ਵਿਚ ਪਾਏ ਜਾਣ ਵਾਲੇ ਮੂੰਗੇ (ਪ੍ਰਵਾਲ) ਦੀ ਪ੍ਰਜਾਤੀ ਵਿਚ ਪਾਇਆ ਜਾਣਾ ਵਾਲੇ ਪ੍ਰੋਟੀਨ ਦੀ ਇਕ ਕਿਸਮ ਐਚ. ਆਈ. ਵੀ. ਦੀ ਰੋਕਥਾਮ ਵਿਚ ਕਾਰਗਾਰ ਪਾਇਆ ਗਿਆ ਹੈ। ਇਹ ਜਾਣਕਾਰੀ ਇਕ ਅਧਿਐਨ ਵਿਚ ਦਿੱਤੀ ਗਈ ਹੈ। 
ਇਹ ਅਧਿਐਨ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਬੈਰੀ ਓ. ਕੀਫੇ ਦੀ ਅਗਵਾਈ ਵਿਚ ਕੀਤੀ ਗਈ ਹੈ। ਅਧਿਐਨ ਦੇ ਨਤੀਜੇ ਨੂੰ ‘ਐਕਸਪੈਰੀਮੈਂਟਲ ਬਾਇਓਲਾਜੀ ਦੀ ਸੈਨ ਡਿਆਗੋ’ ‘ਚ ਹੋਈ ਸਲਾਨਾ ਬੈਠਕ ਵਿਚ ਪੇਸ਼ ਕੀਤਾ ਗਿਆ ਹੈ। ‘ਕੈਨੀਡੈਰੀਨਸ’ ਨਾਂ ਦਾ ਇਹ ਪ੍ਰੋਟੀਨ ਉੱਤਰੀ ਆਸਟਰੇਲੀਆ ਦੇ ਤੱਟ ਤੋਂ ਇਕੱਠੇ ਕੀਤੇ ਗਏ ਮੂੰਗਾਂ ਵਿਚ ਪਾਇਆ ਗਿਆ। ਨੈਸ਼ਨਲ ਕੈਂਸਰ ਇੰਸਟੀਚਿਊਟ ‘ਚ ਹਜ਼ਾਰਾਂ ਜੈਵਿਕ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਖੋਜਕਰਤਾਵਾਂ ਨੇ ਇਸ ਪ੍ਰੋਟੀਨ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ। ਬੈਰੀ ਓ. ਕੈਫੀ ਨੇ ਕਿਹਾ ਕਿ ਇਹ ਪ੍ਰੋਟੀਨ ਐਚ. ਆਈ. ਵੀ. ਇੰਫੈਕਸ਼ਨ ਨੂੰ ਰੋਕਣ ਵਿਚ ਕਾਰਗਰ ਸਾਬਤ ਹੋਇਆ ਹੈ।

468 ad