ਆਂਤਰਿਕ ਢਾਂਚਾ ਸੁਧਾਰਣ ‘ਤੇ ਧਿਆਨ ਦੇਵਾਂਗਾ : ਕੇਜਰੀਵਾਲ

ਆਂਤਰਿਕ ਢਾਂਚਾ ਸੁਧਾਰਣ 'ਤੇ ਧਿਆਨ ਦੇਵਾਂਗਾ : ਕੇਜਰੀਵਾਲ

ਲੋਕ ਸਭਾ ਚੋਣਾਂ ‘ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਉਹ ਸੰਗਠਨ ਬਣਾਉਣ ਅਤੇ ਆਂਤਰਿਕ ਢਾਂਚੇ ਨੂੰ ਸੁਧਾਰਣ ਅਤੇ ਪਾਰਟੀ ਦੀ ਪ੍ਰਕਿਰਿਆ ਨੂੰ ਠੀਕ ਕਰਨ ‘ਤੇ ਜ਼ੋਰ ਦੇਣਗੇ। ਫੇਸਬੁੱਕ ਵਾਲ ‘ਤੇ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ ‘ਚ ਕੇਜਰੀਵਾਲ ਨੇ ਵਾਲੰਟੀਅਰਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ ਅਤੇ ਪੂਰੇ ਦੇਸ਼ ‘ਚ ਸੰਗਠਨ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਸੰਗਠਨ ਸਿਰਫ ਡੇਢ ਸਾਲ ਪੁਰਾਣਾ ਹੈ ਅਤੇ ਸਾਨੂੰ ਪਾਰਟੀ ਦੇ ਆਂਤਰਿਕ ਢਾਂਚੇ ‘ਤੇ ਕੰਮ ਕਰਨ ਦੀ ਲੋੜ ਹੈ, ਜਿਸ ਦੇ ਲਈ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਇਸ ਸੰਗਠਨ ਨੂੰ ਬਣਾਉਣ ਦੇ ਲਈ ਕੰਮ ਕਰਨ ਦੀ ਲੋੜ ਹੈ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਮਿਲ ਕੇ ਆਪਣੇ ਦੇਸ਼ ‘ਚ ਸਵਰਾਜ ਦਾ ਸੁਪਨਾ ਸਾਕਾਰ ਕਰ ਸਕਾਂਗੇ।

468 ad