ਅੱਤਵਾਦ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਸਿਆਫੂਦੀਨ ਤਾਹਿਰ ਨੂੰ ਦੇਸ਼ ਨਿਕਾਲੇ ਦੇ ਹੁਕਮ

ਐਡਮਿੰਟਨ- ਅਲਬਰਟਾ ਦੀ ਕੋਰਟ ਆਫ ਅਪੀਲ ਨੇ ਐਡਮਿੰਟਨ ਵਿਚ ਰਹਿੰਦੇ ਵਿਅਕਤੀ, ਜਿਸ ਤੇ ਅੱਤਵਾਦ ਨਾਲ ਸਬੰਧਤ ਦੋਸ਼ ਲੱਗੇ ਹਨ, ਦੇ ਦੇਸ਼ ਨਿਕਾਲੇ ਦੇ ਹੁਕਮਾਂ ਦੀ Car Fire1ਪੁਸ਼ਟੀ ਕਰ ਦਿੱਤਾ ਹੈ। ਸਿਆਫੂਦੀਨ ਤਾਹਿਰ ਸ਼ਰੀਫ ਨਾਂ ਦੇ ਇਸ ਵਿਅਕਤੀ ਉਤੇ ਅਮਰੀਕੀਆਂ ਦੀ ਹੱਤਿਆ ਦੇ ਦੋਸ਼ ਹਨ। ਇਰਾਕ ਵਿਚ 2009 ਵਿਚ ਹੋਏ ਬੰਬ ਧਮਾਕਿਆਂ ਵਿਚ ਇਸ ਵਿਅਕਤੀ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਹਮਲੇ ਵਿਚ ਕਈ ਅਮਰੀਕੀ ਮਾਰੇ ਗਏ ਸਨ। ਇਹ ਧਮਾਕਾ ਮਿਲਟਰੀ ਚੈਕਪੋਸਟ ਤੇ ਹੋਇਆ ਸੀ, ਜਿਸ ਵਿਚ ਇਕ ਟਰੱਕ ਨੂੰ ਵਿਸਫੋਟਕ ਨਾਲ ਉਡਾ ਦਿੱਤਾ ਗਿਆ ਸੀ। ਇਸ ਵਿਚ ਪੰਜ ਅਮਰੀਕੀ ਫੌਜੀ ਸਵਾਰ ਸਨ। ਕੈਨੇਡਾ ਦੇ ਨਿਆਂ ਮੰਤਰੀ ਨੇ ਇਸ ਵਿਅਕਤੀ ਨੂੰ ਬੀਤੀਆਂ ਗਰਮੀਆਂ ਵਿਚ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਸਨ, ਕਿਉਂਕਿ ਇਸ ਬਾਰੇ ਰਿਪੋਰਟ ਸੀ ਕਿ ਇਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤਾ ਜਾਵੇਗੀ। ਪਰ ਸ਼ਰੀਫ ਨੇ ਇਸ ਫੈਸਲੇ ਦੇ ਖਿਲਾਫ ਅਪੀਲ ਕੀਤੀ।ਕੈਨੇਡਾ ਦਾ ਨਾਗਰਿਕ ਸ਼ਰੀਫ ਜਨਵਰੀ 2011 ਵਿਚ ਐਡਮਿੰਟਨ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ। ਇਹ ਆਪਣੀ ਗਰਲ ਫਰੈਂਡ ਅਤੇ ਉਸ ਦੇ ਬੱਚਿਆਂ ਨਾਲ ਰਹਿ ਰਿਹਾ ਸੀ।

468 ad