ਅੱਤਵਾਦ ਦਾ ਦਿਲ ਝੰਜੋੜਨ ਵਾਲਾ ਮਾਮਲਾ

ਕਾਨੋ—ਅੱਤਵਾਦੀਆਂ ਦੇ ਹੌਂਸਲੇ ਇੰਨੇਂ ਵੱਧ ਗਏ ਹਨ ਕਿ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਜਿਹਾਦ ਵਿਚ ਉਨ੍ਹਾਂ ਦੇ ਹੱਥਾਂ ਧੀਆਂ ਦੀਆਂ ਇੱਜ਼ਤਾਂ ਤੱਕ ਪਹੁੰਚ ਗਏ ਹਨ। ਮਾਮਲਾ ਨਾਈਜੀਰੀਆ ਦਾ ਹੈ ਪਰ ਦਿਲ ਦੁਨੀਆ ਦੇ ਦੁੱਖ ਰਿਹਾ ਹੈ। ਨਾਈਜੀਰੀਆ ਵਿਚ ਇਸਲਾਮੀ Kangoਅੱਤਵਾਦੀ ਸੰਗਠਨ ਬੋਕੋ ਹਰਮ ਨੇ 200 ਲੜਕੀਆਂ ਨੂੰ ਅਗਵਾ ਕਰ ਲਿਆ ਹੈ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਇਨ੍ਹਾਂ ਲੜਕੀਆਂ ਨੂੰ ਰਿਹਾ ਕਰਨ ਦੀ ਮੰਗ ਕਰ ਰਹੇ ਲੋਕਾਂ ‘ਤੇ ਗੋਲੀਆਂ ਬਰਸਾ ਕੇ ਅੱਤਵਾਦੀਆਂ ਨੇ 300 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ਾਂ ਦੇ ਢੇਰ ਵਿਛਾ ਦਿੱਤੇ। ਅਗਵਾ ਕੀਤੀਆਂ ਗਈਆਂ ਇਨ੍ਹਾਂ ਲੜਕੀਆਂ ਦੀ ਰਿਹਾਈ ਲਈ ਅਮਰੀਕਾ ਅਤੇ ਚੀਨ ਸਮੇਤ ਵਿਸ਼ਵ ਸ਼ਕਤੀਆਂ ਨੇ ਖੋਜ ਮੁਹਿੰਮ ਚਲਾਈ ਹੈ। ਵਿਦਿਆਰਥਣਾਂ ਦੇ ਅਗਵਾਕਾਂਡ ਨੇ ਪੂਰੀ ਦੁਨੀਆ ਵਿਚ ਕੋਹਰਾਮ ਮਚਾ ਦਿੱਤਾ ਹੈ। ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਆਪਣੇ ਵਿਸ਼ੇਸ਼ ਦਲਾਂ ਨੂੰ ਨਾਈਜੀਰੀਆ ਭੇਜ ਰਹੇ ਹਨ। ਚੀਨ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਉਪਗ੍ਰਹਿਆਂ ਅਤੇ ਖੁਫੀਆ ਸੇਵਾਵਾਂ ਨੂੰ ਮਿਲੀ ਕੋਈ ਵੀ ਜਾਣਕਾਰੀ ਨਾਈਜੀਰੀਆ ਨੂੰ ਦੇਣ ਲਈ ਤਿਆਰ ਹੈ। ਵਿਦਿਆਰਥਣਾਂ ਬਚਾਉਣ ਵਿਚ ਸਹਾਇਕ ਸੂਚਨਾ ਦੇਣ ਵਾਲਿਆਂ ਨੂੰ ਨਾਈਜੀਰੀਆ ਦੀ ਪੁਲਸ ਨੇ 3,00,000 ਡਾਲਰ (ਇਕ ਕਰੋੜ 80 ਲੱਖ ਰੁਪਏ) ਇਨਾਮ ਵਜੋਂ ਦੇਣ ਦੀ ਘੋਸ਼ਣਾ ਕੀਤੀ ਸੀ।
ਇਸ ਦੌਰਾਨ ਬੋਕੋ ਹਰਮ ਦੇ ਅੱਤਵਾਦੀਆਂ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਇਨ੍ਹਾਂ ਲੜਕੀਆਂ ਨੂੰ ਵੇਚਣਗੇ ਅਤੇ ਉਨ੍ਹਾਂ ਕੋਲ ਇਨ੍ਹਾਂ ਦੇ ਖਰੀਦਦਾਰ ਵੀ ਮੌਜੂਦ ਹਨ।
ਤਰਾਸਦੀ ਇਹ ਹੈ ਕਿ ਜੋ ਲੋਕ ਧਰਮ ਦੇ ਨਾਂ ‘ਤੇ ਜਿਹਾਦ ਕਰਦੇ ਹਨ ਉਹ ਮਾਸੂਮ ਲੜਕੀਆਂ ਦੇ ਬਲਾਤਕਾਰ ਕਰਕੇ ਅਤੇ ਲੱਖਾਂ ਦਾ ਖੂਨ ਬਹਾ ਕੇ ਕਿਹੜਾ ਧਰਮ ਨਿਭਾਅ ਰਹੇ ਹਨ। ਅੱਤਵਾਦ ਦੇ ਇਹ ਜਾਨਵਰ ਹੌਲੀ-ਹੌਲੀ ਦੁਨੀਆ ‘ਤੇ ਆਪਣੀ ਪਕੜ ਮਜ਼ਬੂਤ ਕਰਦੇ ਜਾ ਰਹੇ ਹਨ ਅਤੇ ਸਾਡੀਆਂ ਧੀਆਂ-ਭੈਣਾਂ ਅਸਰੁੱਖਿਅਤ ਹੁੰਦੇ ਜਾ ਰਹੇ ਹਨ।

468 ad