ਅੱਤਵਾਦ ਖਿਲਾਫ ਸਖਤ ਕਾਰਵਾਈ ਦੀ ਲੋੜ : ਸ਼ੀ ਜਿਨਪਿੰਗ

ਬੀਜਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਪੱਛਮੀ ਉੱਤਰੀ ਚੀਨ ਦੇ ਸ਼ਿੰਗਜਿਆਨ ਉਯਗੂਰ ਖੇਤਰ ‘ਚ ਇਕ ਰੇਲਵੇ Jinpingਸਟੇਸ਼ਨ ‘ਤੇ ਹੋਏ ਬੰਬ ਧਮਾਕੇ ਦੀ ਨਿੰਦਿਆ ਕਰਦੇ ਹੋਏ ਅੱਤਵਾਦ ‘ਤੇ ਨਕੇਲ ਪਾਉਣ ਲਈ ਕਠੋਰ ਕਦਮ ਚੁੱਕਣ ਦੀ ਲੋੜ ਜ਼ਾਹਰ। ਖਬਰਾਂ ਅਨੁਸਾਰ ਰਾਸ਼ਟਰਪਤੀ ਨੇ ਕਿਹਾ ਕਿ ਹਿੰਸਾ ਅਤੇ ਅੱਤਵਾਦ ਖਿਲਾਫ ਲੜਾਈ ‘ਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਦੀ ਗੁੰਜਾਇਸ਼ ਨਹੀਂ ਹੈ। ਅੱਤਵਾਦੀਆਂ ਦੇ ਖਾਤਮੇ ਲਈ ਸਖਤ ਅਤੇ ਫੈਸਲਾਕੁੰਨ ਕਦਮ ਚੁੱਕਣੇ ਹੋਣਗੇ। ਸ਼ਿਨਜਿਆਂਗ ਦੀ ਰਾਜਧਾਨੀ Àਰੂਮਕੀ ‘ਚ ਬੁੱਧਵਾਰ ਦੀ ਸ਼ਾਮ ਇਕ ਰੇਲਵੇ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂਕਿ 79 ਜ਼ਖਮੀ ਹੋ ਗਏ। ਜ਼ਖਮੀਆਂ ‘ਚ ਚਾਰ ਦੀ ਹਾਲਤ ਗੰਭੀਰ ਹੈ।

468 ad