ਅੱਤਵਾਦੀ ਫੋਨ ਚੁੱਕ ਕੇ ਕਹਿੰਦੇ ਨੇ, ਤੁਹਾਨੂੰ ਵੀ ਮਾਰ ਦਿਆਂਗੇ’

ਹੁਸ਼ਿਆਰਪੁਰ- ਇਰਾਕ ‘ਚ ਬੰਧਕ ਬਣਾਏ ਗਏ ਭਾਰਤੀਆਂ ਦੇ ਰਿਸ਼ਤੇਦਾਰ ਜਦੋਂ ਉਨ੍ਹਾਂ ਨੂੰ ਫੋਨ ਕਰਦੇ ਹਨ ਤਾਂ ਅੱਗਿਓਂ ਅੱਤਵਾਦੀ ਹੀ ਫੋਨ ਚੁੱਕਦੇ ਹਨ ਅਤੇ ਕਹਿੰਦੇ ਹਨ ਅਸੀਂ Iraqਤੁਹਾਡੇ ਬੰਦਿਆਂ ਨੂੰ ਮਾਰ ਦਿੱਤਾ ਹੈ ਅਤੇ ਜੇਕਰ ਤੁਸੀਂ ਵੀ ਇੱਥੇ ਆਓਗੇ ਤਾਂ ਤੁਹਾਨੂੰ ਵੀ ਮਾਰ ਦਿੱਤਾ ਜਾਵੇਗਾ। ਹੁਸ਼ਿਆਰਪੁਰ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਨੇ ਇਰਾਕ ‘ਚ ਬੰਧਕ ਸਾਰੇ 40 ਭਾਰਤੀਆਂ ਨੂੰ ਮਾਰ ਦਿੱਤਾ ਹੈ। ਪਰਵਿੰਦਰ ਦਾ ਭਰਾ ਕਮਲਜੀਤ ਵੀ ਇਰਾਕ ‘ਚ ਬੰਧਕ ਬਣਾ ਕੇ ਰੱਖਿਆ ਗਿਆ ਹੈ।
ਤਿੰਨ ਸਾਲਾਂ ਤੱਕ ਇਰਾਕ ‘ਚ ਰਹਿਣ ਵਾਲੇ ਪਰਵਿੰਦਰ ਦਾ ਕਹਿਣਾ ਹੈ ਕਿ ਉਸ ਦੀ ਇਸਲਾਮਿਕ ਕੱਟੜਪੰਥੀ ਆਈ. ਐੱਸ. ਆਈ. ਐੱਸ. ਨਾਲ ਫੋਨ ‘ਤੇ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਤੁਹਾਡੇ ਲੋਕਾਂ ਨੂੰ ਅਸੀਂ ਮਾਰ ਦਿੱਤਾ ਹੈ ਕਿਉਂਕਿ ਉਹ ਮੁਸਲਮਾਨ ਨਹੀਂ ਸਨ ਅਤੇ ਜੇਕਰ ਤੁਸੀਂ ਵੀ ਆਓਗੇ ਤਾਂ ਤੁਹਾਨੂੰ ਵੀ ਅਸੀਂ ਮਾਰ ਦਿਆਂਗੇ। ਪਰਵਿੰਦਰ ਦਾ ਕਹਿਣਾ ਹੈ ਕਿ ਸਾਨੂੰ ਤਾਂ ਯਕੀਨ ਹੋ ਚੁੱਕਾ ਹੈ ਕਿ ਹੁਣ ਸਾਡੇ ਲੋਕ ਜ਼ਿੰਦਾ ਨਹੀਂ ਹਨ।
ਪਰਵਿੰਦਰ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਰਾਕ ‘ਚ ਵੱਖ-ਵੱਖ ਲੋਕਾਂ ਦੇ ਸੰਪਰਕ ‘ਚ ਸੀ ਅਤੇ ਜਿਨ੍ਹਾਂ ਨੂੰ ਅੱਤਵਾਦੀਆਂ ਨੇ ਬੰਧਕ ਬਣਾ ਰੱਖਿਆ ਸੀ, ਉਨ੍ਹਾਂ ਨੇ ਮੋਬਾਇਲ ਵੀ ਉਨ੍ਹਾਂ ਕੋਲ ਹੀ ਹਨ। ਇਸ ਲਈ ਜਦੋਂ ਵੀ ਫੋਨ ਕਰੋ ਤਾਂ ਅੱਤਵਾਦੀ ਹੀ ਚੁੱਕਦੇ ਹਨ। ਪਰਵਿੰਦਰ ਨੇ ਕਿਹਾ ਕਿ ਇਸ ਗੱਲ ਦੀ ਜਾਣਕਾਰੀ ਉਸ ਨੇ ਸਰਕਾਰ ਨੂੰ ਵੀ ਦਿੱਤੀ ਹੈ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਅਤੇ ਉਨ੍ਹਾਂ ਨੂੰ ਸਿਰਫ ਝੂਠਾ ਦਿਲਾਸਾ ਦਿੱਤਾ ਜਾ ਰਿਹਾ ਹੈ।

468 ad