ਅੱਤਵਾਦੀਆਂ ਦੇ ਚੁੰਗਲ ‘ਚੋਂ ਬਚ ਕੇ ਨਿਕਲੀ ਵਿਦਿਆਰਥਣ ਨੇ ਸੁਣਾਈ ਆਪਬੀਤੀ.

ਅਬੁਜਾ—”ਅਬੁਬਕਰ ਸ਼ੇਕੂ ਭੇੜੀਆ ਹੈ, ਮੈਂ ਉਸ ਭੇੜੀਏ ਦੇ ਚੁੰਗਲ ‘ਚੋਂ ਬੱਚ ਕੇ ਨਿਕਲ ਆਈ ਹਾਂ।” ਇਹ ਕਹਿਣਾ ਹੈ ਨਾਈਜੀਰੀਆ ਵਿਚ ਬੋਕੋ ਹਰਮ ਅੱਤਵਾਦੀ ਸੰਗਠਨ ਵੱਲੋਂ ਅਗਵਾ ਕੀਤੀਆਂ ਲੜਕੀਆਂ ‘ਚੋਂ ਬਚ ਕੇ ਆਈ ਇਕ ਲੜਕੀ ਦਾ। ਇਸ ਲੜਕੀ ਦੀ ਉਮਰ 17 ਸਾਲ ਹੈ। ਅਮੀਨਾ ਉਨ੍ਹਾਂ 300 ਅਗਵਾ ਵਿਦਿਆਰਥਣਾਂ ‘ਚੋਂ ਇਕ ਹੈ, ਜਿਨ੍ਹਾਂ ਨੂੰ Terrioristਕੱਟੜਪੰਥੀ ਸਮੂਹ ਬੋਕੋ ਹਰਮ ਦੇ ਅੱਤਵਾਦੀਆਂ ਨੇ 14 ਅਪ੍ਰੈਲ ਨੂੰ ਜ਼ਬਰਦਸਤੀ ਸਕੂਲ ਤੋਂ ਉਠਾ ਲਿਆ ਸੀ। ਅਮੀਨਾ ਦੇ ਵਾਂਗ ਹੀ ਕਰੀਬ 50 ਲੜਕੀਆਂ ਅੱਤਵਾਦੀਆਂ ਦੇ ਚੁੰਗਲ ‘ਚੋਂ ਬਚ ਕੇ ਆਉਣ ਵਿਚ ਕਾਮਯਾਬ ਰਹੀਆਂ ਸਨ। ਜ਼ਿਕਰਯੋਗ ਹੈ ਕਿ 200 ਤੋਂ ਜ਼ਿਆਦਾ ਵਿਦਿਆਰਥਣਾਂ ਅਜੇ ਵੀ ਅੱਤਵਾਦੀਆਂ ਦੇ ਕਬਜ਼ੇ ਵਿਚ ਹਨ।
ਅਮੀਨਾ ਨੇ ਰਿਹਾਅ ਹੋਣ ਤੋਂ ਬਾਅਦ ਦੱਸਿਆ ਕਿ ਕੈਦ ਤੋਂ ਆਜ਼ਾਦ ਹੋਣ ਵਿਚ ਉਸ ਦੀ ਮਦਦ ਸੰਗਠਨ ਦੇ ਹੀ ਇਕ ਅੱਤਵਾਦੀ ਨੇ ਕੀਤੀ ਹੈ। ਅਮੀਨਾ ਨੇ ਦੱਸਿਆ ਕਿ ਇਕ ਅੱਤਵਾਦੀ ਉਸ ਦੀ ਸਥਾਨਕ ਬੋਲੀ ਸੁਣ ਕੇ ਭਾਵੁਕ ਹੋ ਗਿਆ ਅਤੇ ਉਸ ਨੇ ਉਥੋਂ ਭੱਜਣ ਵਿਚ ਉਸ ਦੀ ਮਦਦ ਕੀਤੀ। ਉਸ ਨੇ ਅੱਤਵਾਦੀ ਦੇ ਦੱਸੇ ਨਿਰਦੇਸ਼ਾਂ ਦੀ ਪਾਲਣਾ ਕੀਤੀ। ਉਹ ਜੰਗਲ ਦੇ ਰਸਤੇ ਇਕ ਹਾਈਵੇਅ ਤੱਕ ਪਹੁੰਚੀ, ਜਿੱਥੇ ਇਕ ਮੋਟਰਸਾਈਕਲ ਸਵਾਰ ਮਿਲਿਆ, ਜਿਸ ਨੇ ਉਸ ਨੂੰ ਸ਼ਹਿਰ ਤੱਕ ਛੱਡਿਆ। ਅਮੀਨਾ ਨੇ ਕਿਹਾ ਕਿ ਅਬੁਬਕਰ ਸ਼ੇਕੂ ਨੇ ਸਾਰੀਆਂ ਵਿਦਿਆਰਥਣਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਸ ਨੇ ਦੱਸਿਆ ਕਿ ਬੋਕੋ ਹਰਮ ਦੀ ਅੱਤਵਾਦੀਆਂ ਨੇ ਉਸ ਦੇ ਸਾਹਮਣੇ ਹੀ ਕਈ ਵਿਦਿਆਰਥਣਾਂ ਦੇ ਨਾਲ ਬਲਾਤਕਾਰ ਕੀਤਾ।
ਇਸ ਦੌਰਾਨ ਬੱਚੀਆਂ ਦੇ ਮਾਪਿਆਂ ਨੇ ਦੋਸ਼ ਲਗਾਇਆ ਹੈ ਕਿ ਚਿਬੋਕ ਸਕੂਲ ਦੇ ਅਧਿਆਪਕਾਂ ਨੂੰ ਪਤਾ ਸੀ ਕਿ ਬੋਕੋ ਹਰਮ ਦੇ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਅਗਵਾਕਾਰਾਂ ਦੀਆਂ ਧਮਕੀਆਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਲੜਕੀਆਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਚੁੱਕਣ ਦੇ ਬਦਲੇ ਅਧਿਆਪਕਾਂ ਨੂੰ ਪੈਸੇ ਦਿੱਤੇ ਗਏ ਹਨ।
14 ਅਪ੍ਰੈਲ ਦੇ ਭਿਆਨਕ ਦਿਨ ਨੂੰ ਯਾਦ ਕਰਦੇ ਹੋਏ ਅਮੀਨਾ ਨੇ ਕਿਹਾ ਕਿ 11 ਵਜੇ ਕੁਝ ਲੋਕ ਉਨ੍ਹਾਂ ਨੂੰ ਅਗਵਾ ਕਰਨ ਲਈ ਆ ਗਏ। ਉਨ੍ਹਾਂ ਨੇ ਪਹਿਲਾਂ ਕਿਹਾ ਕਿ ਉਹ ਫੌਜੀ ਹਨ ਅਤੇ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਜਦੋਂ ਉਹ ਟਰੱਕ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਅੱਲਾਹ-ਹੂ-ਅਕਬਰ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਲੜਕੀਆਂ ਨੂੰ ਪਤਾ ਲੱਗ ਗਿਆ ਕਿ ਉਹ ਅੱਤਵਾਦੀਆਂ ਦੇ ਚੁੰਗਲ ਵਿਚ ਫਸ ਚੁੱਕੀਆਂ ਹਨ।
ਇਸ ਮਾਮਲੇ ਤੋਂ ਬਾਅਦ ਨਾਈਜੀਰੀਆ ਦੇ ਰਾਸ਼ਟਰਪਤੀ ਗੁਡਲਕ ਜੋਨਾਥਨ ਨੇ ਅੱਤਵਾਦ ਦੇ ਖਾਤਮੇ ਦੀ ਸਹੁੰ ਚੁੱਕੀ ਹੈ।

468 ad