ਅੱਜ ਤੱਕ ਖੁਲਾਸਾ ਨਹੀਂ ਹੋਇਆ ਕਿ ਗੁਰਬਾਣੀ ਪ੍ਰਸਾਰਣ ਲਈ ਪੀ.ਟੀ.ਸੀ. ਚੈੱਨਲ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕੀ ਦਿੱਤਾ ਜਾਂਦਾ ਹੈ..?

PTC

ਪੀ.ਟੀ.ਸੀ. ਚੈਨਲ ਦੀ ਭਰੋਸੇ ਯੋਗਤਾ ਦਾ ਇਕ ਹੋਰ ਮੂੰਹ ਬੋਲਦਾ ਸਬੂਤ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਹੱਕ ਹਾਸਿਲ ਕਰ ਕਰੋੜਾਂ ਅਰਬਾਂ ਰੁਪਏ ਕਮਾਉਣ ਵਾਲੇ ਇਸ ਚੈਨਲ ਨੇ ਸ਼੍ਰੋਮਣੀ ਕਮੇਟੀ ਨਾਲ ਤੈਅ ਸ਼ੁਦਾ ਸ਼ਰਤਾਂ ਅਨੁਸਾਰ 50 ਲੱਖ ਰੁਪਏ ਸਲਾਨਾ ਅਤੇ ਮਸ਼ਹੂਰੀਆਂ ਤੋਂ ਕਮਾਈ 10 ਫੀਸਦੀ ਰਕਮ ਕਮੇਟੀ ਫੰਡਾਂ ਵਿਚ ਜਮਾਂ ਕਿਉਂ ਨਹੀ ਕਰਵਾਈ, ਇਸਦਾ ਜਵਾਬ ਕਦੇ ਵੀ ਚੈਨਲ ਨੇ ਸਿੱਖ ਸੰਗਤਾਂ ਨੂੰ ਦੇਣਾ ਜਰੂਰੀ ਨਹੀ ਸਮਝਿਆ ।ਈ.ਟੀ.ਸੀ. ਚੈਨਲ ਅਤੇ ਸ਼੍ਰੋਮਣੀ ਕਮੇਟੀ ਦਰਮਿਆਨ (ਸਾਲ 2000)ਵਿਚ ਮੁਢਲੇ ਤੌਰ ਤੇ ਹੋਏ ਸਮਝੋਤੇ ਨੂੰ ਵਾਚਿਆ ਜਾਏ ਤਾਂ ਇਹ ਸਮਝੋਤਾ ਸਾਲ 2005 ਵਿੱਚ ਹੀ ਨਵਿਆਇਆ ਜਾਣਾ ਸੀ ਲੇਕਿਨ ਚੈਨਲ ਦੇ ਮਾਲਕਾਂ ਨੇ ਇਹ ਗੁਰਬਾਣੀ ਪ੍ਰਸਾਰਣ ਦੇ ਹੱਕ ਸਾਲ 2007 ਵਿਚ ਪੀ.ਟੀ.ਸੀ. ਚੈਨਲ ਨੂੰ ਵੇਚਣ ਬਾਅਦ ਹੀ ਨਵਿਆਇਆ। ਸਮਝੋਤੇ ਦੀ ਮੱਦ 5 (ਬੀ) ਅਨੁਸਾਰ ਚੈਨਲ ਨੇ ਹਰ ਸਾਲ ਕਮੇਟੀ ਨੂੰ ਵਿੱਤੀ ਸਾਲ ਪੂਰਾ ਹੋਣ ਤੋਂ ਪਹਿਲਾਂ 50 ਲੱਖ ਰੁਪਏ ਜਮ੍ਹਾ ਕਰਵਾਣੇ ਸਨ ਜਦਕਿ ਮੱਦ 5(ਸੀ) ਅਨੁਸਾਰ ਇਸ 50 ਲੱਖ ਰੁਪਏ ਤੋਂ ਇਲਾਵਾ ਚੈਨਲ ਦੁਆਰਾ ਗੁਰਬਾਣੀ ਕੀਰਤਨ ਪ੍ਰਸਾਰਣ ਤੋਂ ਐਨ ਪਹਿਲਾਂ ਤੇ ਤੁਰੰਤ ਬਾਅਦ ਕੀਤੀਆਂ ਮਸ਼ਹੂਰੀਆਂ ਦੀ ਆਮਦਨ ਦਾ 10 ਫੀਸਦੀ ਕਮੇਟੀ ਫੰਡਾਂ ਵਿਚ ਜਮ੍ਹਾ ਕਰਵਾਣਾ ਸੀ ।ਸਮਝੋਤੇ ਦੀ ਮੱਦ ਨੰਬਰ 12 ਅਨੁਸਾਰ ਚੈਨਲ ਨੇ ਕਮੇਟੀ ਅਧਿਕਾਰੀਆਂ ਨੂੰ ਅੰਦਰੂਨੀ ਕੰਟਰੋਲ ਲਈ ਇਕ ਮਾਨੀਟਰ ਵੀ ਮੁਹਈਆ ਕਰਵਾਣਾ ਸੀ,ਪੰਜ ਰਿਮੋਟ ਕੈਮਰੇ(ਮਾਨਵ ਰਹਿਤ )ਸਥਾਪਿਤ ਕੀਤੇ ਜਾਣੇ ਸਨ ।ਲੇਕਿਨ ਪੀ.ਟੀ.ਸੀ. ਚੈਨਲ ਵਲੋਂ ਸਾਲ 2007 ਵਿਚ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਪ੍ਰਾਪਤ ਕਰਨ ਦੇ 7 ਸਾਲ ਬਾਅਦ ਵੀ ਨਾਂ ਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਵ ਰਹਿਤ ਰਿਮੋਟ ਕੰਟਰੋਲ ਕੈਮਰੇ ਸਥਾਪਿਤ ਕੀਤੇ ਗਏ ਹਨ ਤੇ ਤੈਅ ਸ਼ੁਦਾ ਸ਼ਰਤਾਂ ਤਹਿਤ ਨਾ ਹੀ ਕਮੇਟੀ ਫੰਡਾਂ ਵਿਚ ਬਣਦੀ ਸਲਾਨਾ ਰਕਮ ਜਮ੍ਹਾਂ ਕਰਵਾਈ ਗਈ ਹੈ। ਕਮੇਟੀ ਨੇ ਚੈਨਲ ਤੋਂ ਮਿਲਣ ਵਾਲੇ ਸਲਾਨਾ 50 ਲੱਖ ਰੁਪਏ ਆਪਣੇ ਵਿਦਿਅਕ ਫੰਡਾਂ ਵਿੱਚ ਜਮ੍ਹਾ ਕਰਨੇ ਸਨ ਜਿਸ ਬਾਰੇ ਕਮੇਟੀ ਨੇ ਕਦੇ ਵੀ ਸੰਗਤਾਂ ਨੂੰ ਜਾਣਕਾਰੀ ਨਹੀ ਦਿੱਤੀ ਕਿਉਂਕਿ ਕਮੇਟੀ ਪਾਸ ਫੰਡ ਪੁਜੇ ਹੀ ਨਹੀ ।ਸਾਲ 2010 ਵਿਚ ਪੰਜਾਬ ਮਨੁਖੀ ਅਧਿਕਾਰ ਸੰਗਠਨ ਦੁਆਰਾ ਇਨ੍ਹਾਂ ਫੰਡਾਂ ਬਾਰੇ ਜਾਣਕਾਰੀ ਮੰਗਦੀ ਇਕ ਦਰਖਾਸਤ ਨੂੰ ਕਮੇਟੀ ਅਧਿਕਾਰੀਆਂ ਵਲੋਂ ਖੁਰ ਬੁਰਦ ਕਰ ਦੇਣਾ ਇਹ ਦੱਸਣ ਲਈ ਕਾਫੀ ਹੈ ਕਿ ਦੂਸਰਿਆਂ ਨੂੰ ਨੈਤਕਿਤਾਂ ਦੀ ਮੱਤ ਦੇਣ ਵਾਲਾ ਚੈਨਲ ਆਪ ਹੀ ਗੁਰੂ ਘਰ ਨੂੰ ਧੋਖਾ ਦੇ ਰਿਹਾ ਹੈ। ਕਮੇਟੀ ਅਧਿਕਾਰੀਆਂ ਨੂੰ ਚੈਨਲ ਦੁਆਰਾ ਅਜੇ ਤੀਕ ਵੀ ਕੋਈ ਮਾਨੀਟਰ ਮੁਹਈਆ ਨਹੀ ਕਰਵਾਇਆ ਗਿਆ । ਇਸ ਸਭਦੇ ਉਲਟ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਗੁਰਬਾਣੀ ਕੀਰਤਨ ਦੇ ਨਿਰਵਿਘਨ ਪ੍ਰਸ਼ਾਰਣ ਲਈ ਚੈਨਲ ਨੂੰ ਸਰਕਾਰੀ ਕੀਮਤ ਦੀ ਬਿਜਲੀ ਦੇ ਨਾਲ ਨਾਲ ਜਨਰੇਟਰ ਦੀ ਸਹੂਲਤ ਵੀ ਮੁਹਈਆ ਕਰਵਾ ਰਹੇ ਹਨ। ਗੁਰਬਾਣੀ ਪ੍ਰਸਾਰਣ ਦੇ ਸਮੁਚੇ ਸਮੇਂ ਤੈ ਇਸਤੋਂ ਪਹਿਲਾਂ ਤੇ ਬਾਅਦ ਵਿਚ ਵੀ ਕਮੇਟੀ ਦਾ ਜਨਰੇਟਰ ਵਿਭਾਗ ਤੇ ਬਿਜਲੀ ਮਹਿਕਮਾ ਪੱਬਾਂ ਭਾਰ ਰਹਿੰਦਾ ਹੈ ।ਸਮਝੋਤੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਸਥਿਤ ਦਰਸ਼ਨੀ ਡਿਊੜੀ ਦਾ ਇਕ ਕਮਰਾ ਕੰਟਰੋਲ ਰੂਮ ਵਜੌਂ ਚੈਨਲ ਨੂੰ ਦਿੱਤਾ ਗਿਆ ਸੀ ਲੇਕਿਨ ਬਾਅਦ ਵਿਚ ਚੈਨਲ ਦੀ ਸਹੂਲਤ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੀ ਬਾਹੀ ਵਾਲੀ ਪਾਸੇ ਦੇ ਮੁਖ ਦੁਆਰ ਦੇ ਉਪਰ ਇਕ ਵੱਡ ਅਕਾਰੀ ਕਮਰਾ ਮੁਹੱਈਆ ਕਰਵਾਇਆ ਗਿਆ ਜਦਕਿ ਦਰਸ਼ਨੀ ਡਿਊੜੀ ਵਾਲੇ ਕਮਰੇ ਨੂੰ ਚੈਨਲ ਇਕ ਛੋਟੇ ਸਟੋਰ ਵਾਂਗ ਵਰਤ ਰਿਹਾ ਹੈ। ਚੈਨਲ ਵਲੋਂ ਸ਼੍ਰੋਮਣੀ ਕਮੇਟੀ ਨੂੰ ਸਲਾਨਾ ਦਿੱਤੇ ਜਾਣ ਵਾਲੇ 50 ਲੱਖ ਰੁਪਏ ਅਤੇ ਮਸ਼ਹੂਰੀਆਂ ਦੀ ਆਮਦਨ ਦੀ 10 ਫੀਸਦੀ ਰਕਮ ਬਾਰੇ ਪੁਛੇ ਜਾਣ ਬਾਰੇ ਕੋਈ ਵੀ ਕਮੇਟੀ ਅਧਿਕਾਰੀ ਖੁਲ ਕੇ ਗੱਲ ਕਰਨ ਨੂੰ ਤਿਆਰ ਨਹੀ ਹੈ ,ਕੁਝ ਤਾਂ ਇਸ਼ਾਰੇ ਨਾਲ ਸਮਝਾ ਦਿੰਦੇ ਹਨ , ‘ਉਪਰਲੇ ਹੀ ਜਨਾਣ’।

468 ad