ਅੱਛੇ ਦਿਨਾਂ ਲਈ ਘੱਟੋ-ਘੱਟ ਦੋ ਸਾਲ ਇੰਤਜ਼ਾਰ ਕਰੇ ਜਨਤਾ : ਗਡਕਰੀ

ਅੱਛੇ ਦਿਨਾਂ ਲਈ ਘੱਟੋ-ਘੱਟ ਦੋ ਸਾਲ ਇੰਤਜ਼ਾਰ ਕਰੇ ਜਨਤਾ : ਗਡਕਰੀ

ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੀਤਿਨ ਗਡਕਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਛੇ ਦਿਨਾਂ ਦੇ ਵਾਅਦੇ ਦਾ ਅਨੰਦ ਲੈਣ ਲਈ ਲੋਕਾਂ ਨੂੰ ਘੱਟੋ-ਘੱਟ ਦੋ ਸਾਲ ਦਾ ਇੰਤਜ਼ਾਰ ਕਰਨ ਲਈ ਕਿਹਾ ਹੈ। ਲੋਕ ਸਭਾ ਚੋਣ ਪ੍ਰਚਾਰ ਦੌਰਾਨ ਮੋਦੀ ਨੇ ਅੱਛੇ ਦਿਨ ਲਿਆਉਣ ਦਾ ਵਾਅਦਾ ਕੀਤਾ ਸੀ। ਗਡਕਰੀ ਨੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਯੂ.ਪੀ.ਏ. ਸਰਕਾਰ ਦੀਆਂ ਨਿਤੀਆਂ ‘ਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਯੂ.ਪੀ.ਏ. ਦੀ ਦੂਰਦ੍ਰਿਸ਼ਟੀਹੀਣ ਨਿਗਰਾਨੀ ਲੋਕ ਸਭਾ ਚੋਣਾਂ ‘ਚ ਉਸ ਦੀ ਕਰਾਰੀ ਹਾਰ ਅਤੇ ਦੇਸ਼ ‘ਚ ਵਿਆਪਕ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਦੀ ਬਦਇੰਤਜ਼ਾਮੀ ਕਾਰਨ ਹੀ ਮਹਿੰਗਾਈ ਦਰ ਇੰਨੀ ਜ਼ਿਆਦਾ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਲਈ ਆਵੰਟਿਤ ਕੇਂਦਰੀ ਬਜਟ ਦਾ 43 ਫੀਸਦੀ ਹਿੱਸਾ ਦੇਸ਼ ਦੀ ਜਨਤਾ ਲਈ ਅੱਛੇ ਦਿਨ ਲਿਆਉਣ ਲਈ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਨਿਰਮਾਣ ‘ਚ ਆਪਣਾ ਯੋਗਦਾਨ ਦੇਣ।

468 ad