ਅੱਗ ਬੁਝਾਉਣ ਲਈ ਰੂਸੀ ਸਰਕਾਰ ਦੀ ਪੇਸ਼ਕਸ਼ ਦਾ ਟਰੂਡੋ ਨੇ ਨਹੀਂ ਭਰਿਆ ਹੁੰਗਾਰਾ

11ਓਟਾਵਾ, 9 ਮਈ ( ਪੀਡੀ ਬੇਉਰੋ ) ਟਰੂਡੋ ਸਰਕਾਰ ਨੇ ਫੋਰਟ ਮੈਕਮਰੀ ਦੀ ਅੱਗ ਨੂੰ ਬੁਝਾਉਣ ਲਈ ਰੂਸੀ ਸਰਕਾਰ ਦੀ ਪੇਸ਼ਕਸ਼ ਦਾ ਕੋਈ ਹੁੰਗਾਰਾ ਨਹੀਂ ਭਰਿਆ ਹੈ। ਜ਼ਿਕਰਯੋਗ ਹੈ ਕਿ ਰੂਸੀ ਸਰਕਾਰ ਨੇ ਪਿਛਲੇ ਹਫ਼ਤੇ ਕੈਨੇਡਾ ਸਰਕਾਰ ਨੂੰ ਫੋਰਟ ਮੈਕਮਰੀ ਦੀ ਭਿਆਨਕ ਅੱਗ ‘ਤੇ ਕਾਬੂ ਪਾਉਣ ਲਈ ਅੱਗ ਬੁਝਾਊ ਮਾਹਰਾ ਅਤੇ ਵਾਟਰ ਬੰਬਰ, ਮਦਦ ਦੇ ਤੌਰ ‘ਤੇ ਭੇਜਣ ਦੀ ਪੇਸ਼ਕਸ਼ ਕੀਤੀ ਸੀ। ਇਸ ਬਾਰੇ ਓਟਾਵਾ ਵਿਖੇ ਰੂਸੀ ਅੰਬੈਸੀ ਦੇ ਬੁਲਾਰੇ ਕਰਿੱਲ ਕੇਲੀਨਿਨ ਦਾ ਕਹਿਣਾ ਹੈ ਕਿ ਉਹ ਐਲਬਰਟਾ ਸੂਬੇ ਫੋਰਟ ਮੈਕਮਰੀ ਦੇ ਜੰਗਲ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਆਪਣੇ ਸਹਾਇਕ ਕੈਨੇਡਾ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਹਨ। ਉੱਧਰ ਇਸ ਰੂਸੀ ਸਰਕਾਰ ਦੀ ਪੇਸ਼ਕਸ਼ ਬਾਰੇ ਗਲੋਬਲ ਅਫੇਅਰਜ਼ ਵਿਭਾਗ ਦਾ ਕਹਿਣਾ ਹੈ ਕਿ ਉਹ ਫਿਲਹਾਲ ਇਸ ਪ੍ਰਸਤਾਵ ਬਾਰੇ ‘ਚ ਵਿਚਾਰ ਕਰ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ 2014 ‘ਚ ਕ੍ਰੀਮੀਆ ਦੇ ਮਾਮਕੋ ‘ਚ ਮਿਲ ਜਾਣ ਤੋਂ ਬਾਅਦ ਰੂਸ ਅਤੇ ਕੈਨੇਡਾ ਵਿਚਕਾਰ ਸੰਬੰਧ ਕੁਝ ਠੀਕ ਨਹੀਂ ਚੱਲ ਰਹੇ ਸਨ ਪਰ ਕੈਨੇਡਾ ‘ਚ ਲਿਬਰਲਾਂ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਰੂਸ ਨਾਲ ਉਸਾਰੂ ਸੰਬੰਧ ਰੱਖਣ ਦੀ ਇੱਛਾ ਜਤਾਈ ਸੀ।

468 ad

Submit a Comment

Your email address will not be published. Required fields are marked *