ਅੰਮ੍ਰਿਤਸਰ ਦੇ ਨੌਜਵਾਨ ਨੂੰ ਅਮਰੀਕਾ ‘ਚ ਗੋਲੀਆਂ ਨਾਲ ਭੁੰਨਿਆ

ਅੰਮ੍ਰਿਤਸਰ—ਭਾਰਤ ਵਾਂਗ ਹੁਣ ਵਿਦੇਸ਼ ਵੀ ਜ਼ਿਆਦਾ ਸੁਰੱਖਿਅਤ ਨਹੀਂ ਰਹੇ ਹਨ। ਆਏ ਦਿਨ ਵਿਦੇਸ਼ਾਂ ਵਿਚ ਪੰਜਾਬੀ ਲੁੱਟ-ਖੋਹ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਵਾਰ ਇਨ੍ਹਾਂ ਘਟਨਾਵਾਂ ਵਿਚ ਉਨ੍ਹਾਂ ਨੂੰ ਆਪਣੀ ਜਾਨ ਵੀ ਗੁਆਉਣੀ ਪੈਂਦੀ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਰਜਿੰਦਰ ਕੁਮਾਰ ਸ਼ਰਮਾ ਪੁੱਤਰ ਜੁਗਲ ਕਿਸ਼ੋਰ ਸ਼ਰਮਾ ਵਾਸੀ ਗੋਬਿੰਦਪੁਰਾ Amritsar Naujwanਸ਼ੇਰਸ਼ਾਹ ਸੂਰੀ ਰੋਡ ਛੇਹਰਟਾ ਦੀ ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. ਸ਼ਹਿਰ ਵਿਚ ਕੁਝ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਜਿੰਦਰ ਕੁਮਾਰ 3 ਸਾਲ ਪਹਿਲਾਂ ਭਾਰਤ ਤੋਂ ਕੰਮ ਦੇ ਸਿਲਸਿਲੇ ਵਿਚ ਅਮਰੀਕਾ ਗਿਆ ਸੀ ਅਤੇ ਸਰਵਿਸ ਸਟੇਸ਼ਨ ਦੇ ਕੈਸ਼ ਕਾਊਂਟਰ ‘ਤੇ ਨੌਕਰੀ ਕਰਦਾ ਸੀ। ਉਸ ਦੇ ਭਰਾ ਅਸ਼²ਵਨੀ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਸਾਢੇ 12 ਵਜੇ ਦੇ ਕਰੀਬ ਉਹ ਸਰਵਿਸ ਸਟੇਸ਼ਨ ਦੇ ਕੈਸ਼ ਕਾਊਂਟਰ ‘ਤੇ ਬੈਠਾ ਸੀ ਜਿਥੇ ਕੁਝ ਅਮਰੀਕੀ ਲੁਟੇਰੇ ਆਏ ਅਤੇ ਉਸ ਤੋਂ ਕੈਸ਼ ਦੀ ਮੰਗ ਕਰਨ ਲੱਗੇ। ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਕੈਸ਼ ਲੁੱਟ ਲਿਆ। ਰਜਿੰਦਰ ਕੁਮਾਰ ਆਪਣੇ ਪਿੱਛੇ ਪਤਨੀ ਰਜਨੀ ਸ਼ਰਮਾ ਤੋਂ ਇਲਾਵਾ 16 ਸਾਲਾ ਬੇਟਾ ਸੌਰਭ ਅਤੇ 12 ਸਾਲਾ ਬੇਟੀ ਸੋਮਾਲੀ ਸ਼ਰਮਾ ਨੂੰ ਛੱਡ ਗਿਆ ਹੈ।

468 ad