ਅੰਮ੍ਰਿਤਸਰ ’ਚ ਸਕੂਲੀ ਬੱਸ ਨਹਿਰ ’ਚ ਡਿੱਗੀ, ਅਧਿਆਪਕ ਸਮੇਤ 5 ਬੱਚੇ ਜ਼ਖਮੀ

ਅੰਮ੍ਰਿਤਸਰ- ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜ਼ਨਾਲਾ ਦੇ ਪਿੰਡ ਕੁਰਾਲਿਆਂ ’ਚ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ, ਜਦੋਂ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇਕ Busਬੱਸ ਨਹਿਰ ’ਚ ਡਿੱਗ ਗਈ। ਇਸ ਹਾਦਸੇ ਦੌਰਾਨ ਅਧਿਆਪਕ ਸਮੇਤ 5 ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਰਾਹਤ ਵਾਲੀ ਗੱਲ ਤਾਂ ਇਹ ਹੈ ਕਿ ਜ਼ਖਮੀ ਬੱਚਿਆਂ ਦੇ ਬਾਵਜੂਦ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਉਸ ਵੇਲੇ ਹੋਇਆ ਜਦੋਂ ਪੁੱਲ ’ਤੇ ਇਕ ਮੋਟਰ ਸਾਈਕਲ ਸਵਾਰ ਨੂੰ ਬਚਾਉਂਦੇ ਹੋਈ ਬੱਸ ਨਹਿਰ ’ਚ ਜਾ ਡਿੱਗੀ। ਹਾਦਸੇ ਦਾ ਮੁੱਖ ਕਾਰਨ ਪੁੱਲੀ ’ਤੇ ਰੇਲਿੰਗ ਦਾ ਨਾ ਲੱਗਿਆ ਹੋਣਾ ਦੱਸਿਆ ਗਿਆ ਹੈ। ਘਟਨਾ ਦੀ ਖਬਰ ਦੇਣ ਤੋਂ ਬਾਅਦ ਦੇਰੀ ਨਾਲ ਪੁਲਸ ਦੇ ਆਉਣ ਨੂੰ ਲੈ ਕੇ ਲੋਕਾਂ ’ਤ ਗੁੱਸਾ ਦੇਖਿਆ ਗਿਆ। ਜਨਤਾ ਨੇ ਘਟਨਾ ਲਈ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦੋਸ਼ੀ ਦੱਸਿਆ ਹੈ।

468 ad