ਅੰਮ੍ਰਿਤਸਰ ‘ਚ ਨਸ਼ੇ ਅਤੇ ਪੈਸੇ ਨਾਲ ਖਰੀਦੀ ਗਈ ਵੋਟ-ਡਾ. ਦਲਜੀਤ

ਅੰਮ੍ਰਿਤਸਰ 'ਚ ਨਸ਼ੇ ਅਤੇ ਪੈਸੇ ਨਾਲ ਖਰੀਦੀ ਗਈ ਵੋਟ-ਡਾ. ਦਲਜੀਤ (ਵੀਡੀਓ)

ਗੁਰੂ ਨਗਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਦਲਜੀਤ ਸਿੰਘ ਨੇ ਵੱਡੀਆਂ ਸਿਆਸੀ ਪਾਰਟੀਆਂ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਨ੍ਹਾਂ ਪਾਰਟੀਆਂ ਨੇ ਚੋਣਾਂ ਦੌਰਾਨ ਸ਼ਰਾਬ ਅਤੇ ਪੈਸੇ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ਰਾਬ ਅਤੇ ਪੈਸਿਆਂ ਦਾ ਲਾਲਚ ਦੇ ਵੱਡੀਆਂ ਸਿਆਸੀ ਪਾਰਟੀਆਂ ਨੇ ਉਨ੍ਹਾਂ ਦੀਆਂ ਵੋਟਾਂ ਖਰੀਦ ਲਈਆਂ ਹਨ। ਡਾ. ਦਲਜੀਤ ਸਿੰਘ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਅਤੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੜ੍ਹੇ ਹਨ।
ਡਾ. ਦਲਜੀਤ ਸਿੰਘ ਪੇਸ਼ੇ ਤੋਂ ਡਾਕਟਰ ਹੋਣ ਦੇ ਨਾਤੇ ਚੋਣਾਂ ਤੋਂ ਬਾਅਦ ਫਿਰ ਆਪਣੇ ਕਿੱਤੇ ‘ਚ ਲੱਗ ਗਏ ਹਨ। ਡਾ. ਸਾਹਿਬ ਫਿਲਹਾਲ 16 ਮਈ ਦੇ ਨਤੀਜਿਆਂ ਦੀ ਉਡੀਕ ‘ਚ ਹਨ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਐੱਮ. ਪੀ. ਬਣਨ ਤੋ ਬਾਅਦ ਨਸ਼ੇ ਦੇ ਖਾਤਮੇ ਲਈ ਉਚੇਚੇ ਕਦਮ ਚੁੱਕਣਗੇ।

468 ad