ਅੰਮ੍ਰਿਤਸਰ ‘ਚ ਦਿਨ-ਦਿਹਾੜੇ ਗੈਂਗਵਾਰ, 1 ਮੌਤ, 1 ਜ਼ਖਮੀ,6 ਖਿਲਾਫ਼ ਕੇਸ ਦਰਜ

7ਅੰਮ੍ਰਿਤਸਰ, 5 ਮਈ ( ਜਗਦੀਸ਼ ਬਾਮਬਾ ) ਸ਼ਹਿਰ ‘ਚ ਦਿਨ ਦਿਹਾੜੇ ਹੋਈ ਹੈ ਗੈਂਗਵਾਰ। ਘਟਨਾ ਅੰਮ੍ਰਿਤਸਰ ਦੇ ਬੀ ਡਵੀਜ਼ਨ ਥਾਣਾ ਨੇੜੇ ਵਾਪਰੀ ਹੈ। ਜਾਣਕਾਰੀ ਮੁਤਾਬਕ ਬੌਬੀ ਮਲਹੋਤਰਾ ਗੈਂਗ ਨੇ ਸੋਨੂੰ ਕੰਗਲਾ ਗੈਂਗ ‘ਤੇ ਫਾਇਰਿੰਗ ਕੀਤੀ ਹੈ। ਇਸ ਫਾਇਰਿੰਦ ਦੌਰਾਨ ਸੋਨੂੰ ਕੰਗਲਾ ਗੈਂਗ ਦੇ ਹਰੀਆ ਨਾਮੀ ਵਿਅਕਤੀ ਦੀ ਮੌਤ ਦੀ ਖਬਰ ਹੈ, ਜਦਕਿ ਇਸੇ ਗੈਂਗ ਦਾ ਇੱਕ ਹੋਰ ਵਿਅਕਤੀ ਜਖਮੀ ਦੱਸਿਆ ਜਾ ਰਿਹਾ ਹੈ।ਅੰਮ੍ਰਿਤਸਰ: ਸ਼ਹਿਰ ‘ਚ ਦਿਨ ਦਿਹਾੜੇ ਹੋਈ ਹੈ ਗੈਂਗਵਾਰ। ਘਟਨਾ ਅੰਮ੍ਰਿਤਸਰ ਦੇ ਬੀ ਡਵੀਜ਼ਨ ਥਾਣਾ ਨੇੜੇ ਵਾਪਰੀ ਹੈ। ਜਾਣਕਾਰੀ ਮੁਤਾਬਕ ਬੌਬੀ ਮਲਹੋਤਰਾ ਗੈਂਗ ਨੇ ਸੋਨੂੰ ਕੰਗਲਾ ਗੈਂਗ ‘ਤੇ ਫਾਇਰਿੰਗ ਕੀਤੀ ਹੈ। ਇਸ ਫਾਇਰਿੰਦ ਦੌਰਾਨ ਸੋਨੂੰ ਕੰਗਲਾ ਗੈਂਗ ਦੇ ਹਰੀਆ ਨਾਮੀ ਵਿਅਕਤੀ ਦੀ ਮੌਤ ਦੀ ਖਬਰ ਹੈ, ਜਦਕਿ ਇਸੇ ਗੈਂਗ ਦਾ ਇੱਕ ਹੋਰ ਵਿਅਕਤੀ ਜਖਮੀ ਦੱਸਿਆ ਜਾ ਰਿਹਾ ਹੈ।ਜਿਸ ਕਰਨਵੀਰ ਨਾਮੀ ਨੌਜਵਾਨ ਦੀ ਕੱਲ੍ਹ ਤਰਨਤਾਰਨ ਇਲਾਕੇ ‘ਚੋਂ ਲਾਸ਼ ਬਰਾਮਦ ਹੋਈ ਸੀ, ਉਸ ਦੇ ਕਤਲ ਦਾ ਇਲਜ਼ਾਮ ਵੀ ਬੌਬੀ ਨਲਹੋਤਰਾ ਗੈਂਗ ‘ਤੇ ਲੱਗ ਰਿਹਾ ਹੈ। ਫਿਲਾਹਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਦਿਨ ਦਿਹਾੜੇ ਸ਼ਹਿਰ ‘ਚ ਹੋਈ ਇਸ ਗੈਂਗਵਾਰ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਕੱਲ੍ਹ ਸ਼ਾਮ ਅੰਮ੍ਰਿਤਸਰ ਦੇ ਪੁਲਿਸ ਥਾਣਾ ਬੀ ਡਵੀਜ਼ਨ ਦੇ ਸਾਹਮਣੇ ਸ਼ਰੇਆਮ ਹੋਈ ਗੈਂਗਵਾਰ ਦੇ ਮਾਮਲੇ ‘ਚ ਪੁਲਿਸ ਨੇ 6 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਮੁਤਾਬਕ ਗੈਂਗਸਟਰ ਬੌਬੀ ਮਲਹੋਤਰਾ ਤੇ ਉਸ ਦੇ ਸਾਥੀਆਂ ਨੇ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਨੇ ਬੌਬੀ ਤੇ ਉਸ ਦੇ ਪੰਜ ਹੋਰ ਸਾਥੀਆਂ ਸਮੇਤ ਕਤਲ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਥਾਣਾ ਬੀ. ਡਵੀਜ਼ਨ ਦੇ ਐਸ.ਐਚ.ਓ. ਮਨਜੀਤ ਸਿੰਘ ਨੇ ਦੱਸਿਆ ਕਿ ਵਿਸ਼ਾਲ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਅਧਾਰ ‘ਤੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਮ੍ਰਿਤਕ ਹਰੀਆ ਤੇ ਉਸ ਦੇ ਦੋਸਤ ਭਾਗਾ, ਦੀਪੂ, ਵਿੱਕੀ ਤੇ ਅਜੇ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਗਏ ਸਨ। ਜਦੋਂ ਉਹ ਸ਼ਾਮ ਵੇਲੇ ਆਪਣੇ ਮੋਟਰਸਾਈਕਲਾਂ ‘ਤੇ ਘਰ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਉੱਤੇ ਕੁਝ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਵਿੱਚ ਹਰੀਆ ਦੀ ਮੌਤ ਹੋ ਗਈ ਤੇ ਉਸ ਦੇ ਬਾਕੀ ਸਾਥੀ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਪੁਲਿਸ ਮੁਤਾਬਕ ਇਸ ਘਟਨਾ ਨੂੰ ਗੈਂਗਸਟਰ ਬੌਬੀ ਮਲਹੋਤਰਾ ਤੇ ਉਸ ਦੇ ਪੰਜ ਸਾਥੀਆਂ ਸ਼ਿਵਾ, ਪਵਨ, ਸੂਰਜ, ਭਾਖੂ, ਅਰੁਣ ਤੇ ਮਿੰਟੂ ਨੇ ਅੰਜਾਮ ਦਿੱਤਾ ਹੈ। ਬੌਬੀ ਮਲਹੋਤਰਾ ਨੂੰ ਜਦੋਂ ਹਰੀਆ ਤੇ ਉਸ ਦੇ ਸਾਥੀਆਂ ਬਾਰੇ ਸੁਲਤਾਨਵਿੰਡ ਰੋਡ ‘ਤੇ ਹੋਣ ਦਾ ਪਤਾ ਲੱਗਾ ਤਾਂ ਉਹ ਮੋਟਰਸਾਈਕਲਾਂ ਤੇ ਉਸ ਦਾ ਪਿੱਛਾ ਕਰਦੇ ਹੋਏ ਥਾਣਾ ਬੀ ਡਵੀਜ਼ਨ ਕੋਲ ਪਹੁੰਚ ਗਏ। ਭੀੜ ਵਾਲਾ ਇਲਾਕਾ ਹੋਣ ਕਰਕੇ ਜਦੋਂ ਹਰੀਆ ਉੱਥੇ ਟਰੈਫਿਕ ਵਿੱਚ ਫਸ ਗਿਆ ਤਾਂ ਇਨ੍ਹਾਂ ਨੇ ਤਾਬੜਤੋੜ ਗੋਲੀਆਂ ਚਲਾ ਕੇ ਹਰੀਆ ਤੇ ਉਸ ਦੇ ਦੋਸਤਾਂ ਨੂੰ ਜ਼ਖਮੀ ਕਰ ਦਿੱਤਾ। ਹਰੀਆ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।ਹਰੀਆ ‘ਤੇ ਬੌਬੀ ਤੇ ਉਸ ਦੇ ਦੋਸਤਾਂ ਨੇ ਪਹਿਲਾਂ ਰਸਤੇ ਵਿੱਚ ਵੀ ਗੋਲੀਆਂ ਚਲਾਈਆਂ ਸਨ। ਜਦੋਂ ਉਨ੍ਹਾਂ ਨੇ ਹਰੀਆ ਨੂੰ ਕਾਬੂ ਕਰ ਲਿਆ ਤਾਂ ਉਸ ਦੇ ਸਿਰ ਤੇ ਢਿੱਡ ਵਿੱਚ ਗੋਲੀਆਂ ਮਾਰੀਆਂ। ਇਸ ਘਟਨਾ ਤੋਂ ਬਾਅਦ ਜਿੱਥੇ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਪੁਲਿਸ ਥਾਣੇ ਦੇ ਠੀਕ ਬਾਹਰ ਅਜਿਹੀ ਘਟਨਾ ਦੇ ਵਾਪਰਨ ਤੋਂ ਬਾਅਦ ਸੁਰਖਿਆ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਚੁੱਕੀ ਹੈ।

468 ad

Submit a Comment

Your email address will not be published. Required fields are marked *