ਅੰਮ੍ਰਿਤਸਰ- ਕੌਣ ਮਾਰੇਗਾ ਬਾਜ਼ੀ!

ਅੰਮ੍ਰਿਤਸਰ-ਪੰਜਾਬ ਦੀ ਲੋਕ ਸਭਾ ਸੀਟ ਅੰਮ੍ਰਿਤਸਰ ‘ਚ ਚੋਣਾਂ ਜਿੱਤਣ ਦੀ ਲੜਾਈ ਜ਼ੋਰਾਂ ‘ਤੇ ਹੈ। ਇਸ ਸੀਟ ‘ਤੇ ਕਾਂਗਰਸ ਨੇ ਆਪਣੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਖੜ੍ਹਾ ਕੀਤਾ ਹੈ, ਜਿਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਕਰ ਰਹੇ Amrinderਹਨ। ਇਹ ਦੋਵੇਂ ਦਿੱਗਜ਼ ਨੇਤਾ ਇਕ-ਦੂਜੇ ਨੂੰ ਸਖਤ ਟੱਕਰ ਦੇ ਰਹੇ ਹਨ।
ਇਕ ਪਾਸੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਆਪਣੀ ਪਾਰਟੀ ਦੀਆਂ ਉਪਲੱਬਧੀਆਂ ਗਿਣਾ ਰਹੇ ਹਨ, ਉੱਥੇ ਦੂਜੇ ਪਾਸੇ ਅਰੁਣ ਜੇਤਲੀ ਦੀਆਂ ਇਹ ਪਹਿਲੀਆਂ ਚੋਣਾਂ ਹਨ। ਅੰਮ੍ਰਿਤਸਰ ਸੀਟ ‘ਤੇ ਮੁਕਾਬਲਾ ਸਿਰਫ ਜੇਤਲੀ ਅਤੇ ਕੈਪਟਨ ਵਿਚਕਾਰ ਹੀ ਨਹੀਂ ਹੈ, ਸਗੋਂ ਇਹ ਬਾਦਲ ਪਰਿਵਾਰ ਦੀ ਮਾਣ-ਮਰਿਆਦਾ ਦੀ ਲੜਾਈ ਹੈ। ਇਸ ਲਈ ਅਕਾਲੀ ਦਲ ਨੇ ਅਰੁਣ ਜੇਤਲੀ ਨੂੰ ਇੱਥੋਂ ਜਿਤਾਉਣ ਲਈ ਆਪਣੀ ਪੂਰੀ ਤਾਕਤ ਲਗਾਈ ਹੋਈ ਹੈ।
ਜੇਕਰ ਇਸ ਸੀਟ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਹੁੰਦੀ ਹੈ ਤਾਂ ਕਾਂਗਰਸ ਨੂੰ ਇਸ ਦਾ ਬਹੁਤ ਫਾਇਦਾ ਮਿਲਣ ਵਾਲਾ ਹੈ ਕਿਉਂਕਿ ਇਸ ਨਾਲ ਕਾਂਗਰਸ ਦੀ ਸਥਿਤੀ ਮਜ਼ਬੂਤ ਹੋ ਜਾਵੇਗੀ। ਹਾਲਾਂਕਿ ਜਾਰੀ ਹੋਏ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ ਅੰਮ੍ਰਿਤਸਰ ‘ਚ ਵੱਡਾ ਝਟਕਾ ਲੱਗ ਸਕਦਾ ਹੈ। ਉਸ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ।
ਫਿਲਹਾਲ ਸਭ ਦੀਆਂ ਨਜ਼ਰਾਂ ਲੋਕ ਸਭਾ ਦੀ ਇਸ ਹੌਟ ਸੀਟ ‘ਤੇ ਟਿਕੀਆਂ ਹੋਈਆਂ ਹਨ। ਇਸ ਸੀਟ ‘ਤੋਂ 2004 ਤੋਂ ਭਾਜਪਾ ਦੇ ਨਵਜੋਤ ਸਿੰਘ ਸਿੱਧੂ ਲਗਾਤਾਰ ਜਿੱਤਦੇ ਆਏ ਹਨ ਪਰ ਇਸ ਵਾਰ ਭਾਜਪਾ ਨੇ ਸਿੱਧੂ ਦੀ ਬਜਾਏ ਅਰੁਣ ਜੇਤਲੀ ਨੂੰ ਚੋਣ ਮੈਦਾਨ ‘ਚ ਉਤਾਰਿਆ। ਫਿਲਹਾਲ ਅਰੁਣ ਜੇਤਲੀ ਅਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਆਪਣੀ ਜਿੱਤ ਨੂੰ ਲੈ ਕੇ ਆਸਵੰਦ ਹਨ। ਇਸ ਸੀਟ ਨੂੰ ਕਰੋੜਾਂ ਰੁਪਿਆਂ ਦਾ ਸੱਟਾ ਲੱਗਣ ਦੀਆਂ ਖਬਰਾਂ ਵੀ ਆ ਰਹੀਆਂ ਹਨ ਪਰ ਇਸ ਦਾ ਪਤਾ ਤਾਂ 16 ਮਈ ਨੂੰ ਹੀ ਲੱਗੇਗਾ ਕਿ ਅੰਮ੍ਰਿਤਸਰ ‘ਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ।

468 ad