ਅੰਮ੍ਰਿਤਧਾਰੀ ਜੋੜੀ ਨੇ ਸਾਦਾ ਵਿਆਹ ਰਚਾ ਕੇ ਪੈਦਾ ਕੀਤੀ ਮਿਸਾਲ

ਅਲੀਵਾਲ—ਅੱਜ ਦੇ ਪਦਾਰਥਵਾਦੀ ਯੁੱਗ ਵਿਚ ਜਿੱਥੇ ਬਹੁ ਗਿਣਤੀ ਲੋਕ ਝੂਠੀ ਸ਼ਾਨੋ-ਸ਼ੌਕਤ ਦੀ ਖ਼ਾਤਰ ਵਿਆਹ ਸ਼ਾਦੀ ਤੇ ਹੋਰ ਰਸਮਾਂ ‘ਤੇ AmritDhariਲੋਕ ਦਿਖਾਵੇ ਲਈ ਵਧ ਚੜ੍ਹ ਕੇ ਖਰਚਾ ਕਰਦੇ ਹਨ ਉਥੇ ਕੁਝ ਲੋਕ ਅਜਿਹੇ ਵੀ ਹਨ ਜੋ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਖੁਦ ਮਿਸਾਲ ਬਣ ਕੇ ਦੁਨੀਆ ਸਾਹਮਣੇ ਆਉਂਦੇ ਹਨ। ਅਜਿਹੀ ਹੀ ਇਕ ਅੰਮ੍ਰਿਤਧਾਰੀ ਜੋੜੀ ਨੇ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਅਜੋਕੇ ਤੜਕ-ਭੜਕ ਦੇ ਸਮੇਂ ਵਿਚ ਗੁਰੂ ਮਰਿਆਦਾ ਅਨੁਸਾਰ ਬਿਨਾ ਦਹੇਜ ਦੇ ਸਾਦਾ ਵਿਆਹ ਕਰਕੇ ਨੌਜਵਾਨ ਪੀੜ੍ਹੀ ਲਈ ਨਵੀਂ ਮਿਸਾਲ ਪੈਦਾ ਕੀਤੀ। ਨਜ਼ਦੀਕੀ ਪਿੰਡ ਜਾਂਗਲਾ ਦੇ ਅੰਮ੍ਰਿਤਧਾਰੀ ਨੌਜਵਾਨ ਸ਼ਮਸ਼ੇਰ ਸਿੰਘ ਅਤੇ ਅੰਮ੍ਰਿਤਸਰ ਨਿਵਾਸੀ ਅੰਮ੍ਰਿਤ ਕੌਰ ਦਾ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਵਿਖੇ ਕੁਝ ਚੋਣਵੇਂ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਹੋਇਆ ਸਾਦਾ ਵਿਆਹ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ਵਾਲੀ ਸੁਭਾਗੀ ਜੋੜੀ ਨੇ ਆਮ ਲੋਕਾਂ ਨੂੰ ਬੇਨਤੀ ਕੀਤੀ ਕਿ ਝੂਠੀ ਸ਼ਾਨੋ-ਸ਼ੌਕਤ ਤੋਂ ਉੱਪਰ-ਉੱਠ ਕੇ ਆਪਣੇ ਬੱਚਿਆਂ ਦੀ ਸ਼ਾਦੀ ਸਾਦੇ ਢੰਗ ਨਾਲ ਰਚਾ ਕੇ ਵਿਆਹ ਵਰਗੀ ਪਵਿੱਤਰ ਰਸਮ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਿਆ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਰਣਦੀਪ ਸਿੰਘ ਰਿੰਪੀ ਨਾਸਰਕੇ ਕਲੱਬ ਪ੍ਰਧਾਨ, ਗੁਰਪ੍ਰੀਤ ਸਿੰਘ ਯੂਕੇ ਅਤੇ ਹਰਦੀਪ ਸਿੰਘ ਯੂਕੇ ਆਦਿ ਪਰਿਵਾਰਿਕ ਮੈਂਬਰ ਹਾਜ਼ਰ ਸਨ।

468 ad