ਅੰਮਿ੍ਰਤਸਰ ਵਿਕਾਸ ਮੰਚ ਵਲੋਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾ ਵਧਾਉਣ ਬਾਰੇ ਸੈਮੀਨਾਰ

IMG_0305_RaoHonorਅੰਮਿ੍ਰਤਸਰ 27 ਦਸੰਬਰ ( ) ਸਮਾਜ ਸੇਵੀ ਸੰਸਥਾ ਅੰਮਿ੍ਰਤਸਰ ਵਿਕਾਸ ਮੰਚ ਵਲੋਂ ਸਥਾਨਕ ਰਿਟਜ਼ ਹੋਟਲ ਵਿਖੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਉਡਾਣਾਂ ਦੀ ਮੋਜੂਦਾ ਸਥਿਤੀ ਤੇ ਭਵਿੱਖ ਵਿਚ ਸ਼ੁਰੂ ਹੋ ਸਕਣ ਵਾਲੀਆਂ ਉਡਾਣਾਂ ਅਤੇ ਕਾਰਗੋ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਮੱੁਖ ਮਹਿਮਾਨ ਵਜੋਂ ਪੁੱਜੇ ਏਅਰਪੋਰਟ ਡਾਇਰੈਕਟਰ ਵੀ. ਵਨਕੇਟਸ਼ਵਰ ਰਾਓ ਨੂੰ ਉਨਾਂ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਇੰਜੀ. ਦਲਜੀਤ ਸਿੰਘ ਕੋਹਲੀ, ਸਰਪ੍ਰਸਤ ਇੰਜ. ਹਰਜਾਪ ਸਿੰਘ ਔਜਲਾ, ਮਨਮੋਹਨ ਸਿੰਘ ਬਰਾੜ, ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੋ. ਮੋਹਨ ਸਿੰਘ , ਗਗਨ ਮਲਿਕ ਪ੍ਰੋਜੈਕਟ ਡਾਇਰੈਕਟਰ ਏਅਰਪਰਟ ਨੇ ਕੀਤੀ।

ਪ੍ਰੈਸ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰੈਸ ਸਕੱਤਰ ਜਸਬੀਰ ਸਿੰਘ ਸੱਗੂ ਨੇ ਦੱਸਿਆ ਕਿ ਅਮਰੀਕਾ ਤੋਂ ਆਏ ਇੰਜ: ਸਮੀਪ ਸਿੰਘ ਗੁਮਟਾਲਾ ਨੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਪ੍ਰੈਜੈਂਟੇਸ਼ਨ ਪੇਸ਼ ਕੀਤੀ ।ਉਨ੍ਹਾਂ ਨੇ ਵਿਸਥਾਰ ਨਾਲ ਦਸਿਆ ਕਿ ਦਿਲੱੀ ਹਵਾਈ ਅਡੇ ਤੇ 2 ਕ੍ਰੋੜ ਤੋਂ ਵੀ ਵਧ ਯਾਤਰੂ ਆੁੳਂਦੇ ਹਨ ਜਿਨ੍ਹਾਂ ਵਿਚੋਂ 40 % ਪੰਜਾਬੀ ਹੁੰਦੇ ।ਜੇ ਇਨ੍ਹਾਂ ਲਈ ਅਮਿ੍ਰਤਸਰ ਤੋਂ ਸਿਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਇੱਥੋਂ ਰੋਜਾਨਾ 50 ਦੇ ਕ੍ਰੀਬ ਉਡਾਣਾਂ ਚਲ ਸਕਦੀਆਂ ਹਨ। ਇਸ ਤਰ੍ਹਾਂ ਅੰਮਿ੍ਰਤਸਰ ਹਵਾਈ ਅੱਡੇ ‘ਤੇ ਯਾਤਰੂਆਂ ਦੀ ਗਿਣਤੀ ਵਧਾਉਣ ਲਈ ਮੌਜੂਦਾ ਤੇ ਭਵਿੱਖੀ ਸੰਭਾਵਨਾਵਾਂ ਬਹੁਤ ਹਨ।ਉਨਾਂ ਦੱਸਿਆ ਕਿ ਅੰਮਿ੍ਰਤਸਰ ਦੇ ਹਵਾਈ ਅੱਡੇ ਦਾ ਰਨਵੇਅ ਉੱਤਰੀ ਭਾਰਤ ਦਾ ਦੂਜਾ ਵੱਡਾ ਰਨਵੇਅ ਹੈ, ਜਿਥੇ ਹਰ ਤਰਾਂ ਦੇ ਹਵਾਈ ਜਹਾਜ਼ ਉਡਾਣ ਭਰ ਸਕਦੇ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ੍ਰੀ ਗੁਰੂ ਰਾਮ ਦਾਸ ਪਲ਼ੈਨਿੰਗ ਸਕੂਲ ਦੇ ਡਾ. ਬਲਵਿੰਦਰ ਸਿੰਘ ਨੇ ਅੰਮਿ੍ਰਤਸਰ ਅਤੇ ਇਸ ਦੇ ਚੌਗਿਰਦੇ ਬਾਰੇ ਆਪਣੀ ਪ੍ਰੇਜੈਨਟੇਸ਼ਨ ਪੇਸ਼ ਕੀਤੀ ਤੇ ਸੈਲਾਨੀਆਂ ਲਈ ਆਕਰਸ਼ਿਤ ਸਥਾਨਾਂ ਬਾਰੇ ਦਸਿਆ ਕਿ ਕਿਵੇਂ ਇੱਥੇ ਯਾਤਰੂ 5 ਦਿਨ ਠਹਿਰ ਸਕਦਾ ਹੈ।

ਇੰਜ: ਹਰਜਾਪ ਸਿੰਘ ਔਜਲਾ ਨੇ ਕਿਹਾ ਕਿ ਅੰਮਿ੍ਰਤਸਰ ਇੱਕ ਧਾਰਮਿਕ ਸ਼ਹਿਰ ਹੈ ਅਤੇ ਇਥੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਪੁੱਜਦੇ ਹਨ ਅਤੇ ਪੰਜਾਬੀ ਬਰਮਿੰਘਮ, ਲੰਡਨ, ਟੋਰਾਂਟੋ, ਵੈਨਕੂਵਰ, ਮੈਲਬਾਰਨ, ਸਿਡਨੀ, ਸਿੰਘ ਸਿੰਗਾਪੁਰ, ਬੰਕਾਂਕ, ਫਰੈਂਕਫਰਟ, ਅਬੂਧਾਬੀ ਆਦਿ ਕਈ ਮੁਲਕਾਂ ਤੋਂ ਪੰਜਾਬ ਆਉਂਦੇ ਹਨ ਅਤੇ ਉਨਾਂ ਲਈ ਸਿੱਧੀਆਂ ਉਡਾਣਾ ਉਪਲੱਬਧ ਨਾ ਹੋ ਕਰਕੇ ਦਿੱਲੀ ਉਤਰ ਕੇ ਖੱਜਲ ਖਰਾਬ ਹੋਣਾ ਪੈਂਦਾ ਹੈ।ਉਨਾਂ ਨੇ ਸਲਾਹ ਦਿੱਤੀ ਕਿ ਅੰਮਿ੍ਰਤਸਰ ਲਈ ਸਿੱਧੀਆਂ ਉਡਾਣਾਂ ਦੇ ਨਾਲ ਨਾਲ ਡੋਮੈਸਟਿਕ ਉਡਾਣਾ ਵੀ ਸ਼ੁਰੂ ਹੋਣੀਆ ਚਾਹੀਦੀਆਂ ਹਨ। ਕਈ ਏਅਰਲਾਈਨਾਂ ਇੱਥੇ ਆਉਣ ਲਈ ਤਿਆਰ ਹਨ, ਪਰ ਭਾਰਤ ਸਰਕਾਰ ਇਨ੍ਹਾਂ ਨੂੰ ਮਨਜ਼ੂਰੀ ਨਹੀਂ ਦੇ ਰਹੀ।ਉਨ੍ਹਾਂ ਨੇ ਜੈੱਟ ਏਅਰਵੇਜ਼ ਵਲੋਂ ਅੰਮਿ੍ਰਤਸਰ ਤੋਂ ਅਬੂਧਾਬੀ ਲਈ ਸਿੱਧੀ ਉਡਾਣ ਨਾ ਸ਼ੁਰੂ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਜੈੱਟ ਏਅਰਵੇਜ਼ ਵਲੋਂ ਟੋਰਾਂਟੋ ਦੀਆਂ ਸੁਆਰੀਆਂ ਨੂੰ ਵਾਪਸੀ ਸਮੇਂ ਦਿੱਲੀ ਖ਼ਜਲ ਖ਼ੁਆਰ ਕੀਤਾ ਜਾਂਦਾ ਹੈ ਤੇ ਕਈ ਕਈ ਘੰਟੇ ਬਿਠਾਇਆ ਜਾਂਦਾ ਹੈ ਜੋ ਅਮਾਨਵੀ ਕਾਰਵਾਈ ਹੈ।

ਡਾ. ਚਰਨਜੀਤ ਸਿੰਘ ਗੁਮਟਾਲਾ ਸਰਪ੍ਰਸਤ ਮੰਚ ਨੇ ਕਿਹਾ ਕਿ ਅੰਮਿ੍ਰਤਸਰ ਵਿਤਕਰੇ ਦਾ ਸ਼ਿਕਾਰ ਹੈ ।ਇਸ ਨੂੰ ਅਜੇ ਤੀਕ ਕਿਸੇ ਵੀ ਸਰਕਾਰ ਵਲੋਂ ਸਰਪ੍ਰਸਤੀ ਨਹੀਂ ਮਿਲੀ ਇਸ ਲਈ ਇੱਥੋਂ ਸਿਧੀਆਂ ਉਡਾਣਾਂ ਬਹਾਲ ਨਹੀ ਹੋ ਰਹੀਆਂ ਜਿਨ੍ਹਾਂ ਨੂੰ ਬਰਾਸਤਾ ਦਿੱਲੀ ਕਰ ਦਿੱਤਾ ਗਿਆ ਸੀ। ਸਾਬਕਾ ਮੈਂਬਰ ਲੋਕ ਸਭਾ ਵੀ ਹੁਣ ਚੁਪ ਹਨ ਤੇ ਮੁਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਵੀ ਚੁਪ ਹਨ,ਜਿਨ੍ਹਾਂ ਕਾਂਗਰਸ ਸਰਕਾਰ ਦੀ ਉਸ ਸਮੇਂ ਨਿਖੇਧੀ ਕੀਤੀ ਸੀ।

ਜਿਲਾ ਸੈਰ ਸਪਾਟਾ ਅਫ਼ੳਮਪ;ਸਰ ਸ. ਬਲਰਾਜ ਸਿੰਘ ਨੇ ਕਿਹਾ ਕਿ ਗੁਰੂ ਦੀ ਨਗਰੀ ਵਜੋਂ ਜਾਣਿਆ ਜਾਂਦਾ ਇਹ ਸ਼ਹਿਰ ਟੂਰਿਸਟ ਹੱਬ ਵਜੋਂ ਉਭਰ ਰਿਹਾ ਹੈ ਅਤੇ ਰੋਜਾਨਾ ਤਕਰੀਬਨ ਇੱਕ ਲੱਖ 10 ਹਜਾਰ ਸ਼ਰਧਾਲੂ ਪਹੁੰਚ ਰਹੇ ਹਨ ਜਿੰਨਾਂ ਵਿਚੋਂ ਕਰੀਬ 45 ਹਜਾਰ ਇਥੇ ਸਟੇਅ ਕਰਦੇ ਹਨ ।ਇੱਥੇ 200 ਤੋਂ ਵਧ ਹੋਟਲ ਹਨ। ਸਮਾਜ ਸੇਵੀ ਦੀਪਕ ਬੱਬਰੇ ਮਿਸ਼ਨ ਆਗਾਜ਼, ਰੇਖਾ ਮਹਾਜਨ ਕੇ.ਜੀ.ਐਨ ਵੈਲਫੇਅਰ ਸੁਸਾਇਟੀ, ਗੁਰਭੇਜ ਸਿੰਘ ਅਕਸ਼ੇ ਪ੍ਰੋਜੈਕਟ ਨੇ ਵੀ ਵਿਚਾਰ ਪੇਸ਼ ਕੀਤੇ।

ਏਅਰਪੋਰਟ ਡਾਇਰੈਕਟਰ ਵੀ. ਵਨਕੇਟਸ਼ਵਰ ਰਾਓ ਨੇ ਅੰਮਿ੍ਰਤਸਰ ਵਿਕਾਸ ਮੰਚ ਦੈ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦ ਉਨਾਂ ਨੇ ਹਵਾਈ ਅੱਡੇ ਦਾ ਚਾਰਜ ਸੰਭਾਲਿਆ ਸੀ ਤਾਂ ਪੁਜੀਸ਼ਨ ਕਾਫੀ ਖਰਾਬ ਸੀ, ਕੋਲਡ ਸਟੋਰੇਜ ਬੰਦ ਸੀ। ਉਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਅਸ਼ੀਰਵਾਦ ਲੈਣ ਉਪਰੰਤ ਉਨਾਂ ਕੰਮ ਅਰੰਭਿਆ ਅਤੇ ਲਗਾਤਾਰ ਕੋਸ਼ਿਸ਼ਾਂ ਸਦਕਾ ਹੁਣ ਕਈ ਘਰੇਲੁ ਤੇ ਅੰਤਰਰਾਸ਼ਟਰੀ ਉਡਾਣਾ ਅਰੰਭ ਹੋ ਚੱੁਕੀਆਂ ਹਨ। ਉਨਾਂ ਦੱਸਿਆ ਕਿ ਜਲਦ ਹੀ ਸਿੰਘਾਪੁਰ ਲਈ ਸਿੱਧੀ ਉਡਾਣ ਤੋਂ ਇਲਾਵਾ ਧਰਮਿਕ ਸ਼ਹਿਰਾਂ ਤੇ ਹੋਰ ਸਥਾਨਾਂ ਨੂੰ ਘਰੇਲੂ ਉਡਾਣਾਂ ਵੀ ਚੱਲਣਗੀਆਂ।ਉਨਾਂ ਹੋਰ ਕਿਹਾ ਏਅਰਪੋਰਟ ਦੀ ਮਾਸਟਰ ਪਲਾਨ ਬਣਿਆ ਹੈ ਅਤੇ ਉਸੇ ਮੁਤਾਬਿਕ ਹੀ ਵਾਈ ਫਾਈ ਸਹੂਲਤ ਸ਼ੁਰੂ ਹੋ ਚੁੱਕੀ ਹੈ ਅਤੇ ਇਥੇ ਈ-ਕਾਮਰਸ ਤਹਿਤ ਵਰਕਿੰਗ ਕੀਤੀ ਜਾਵੇਗੀ ਜਿਸ ਨਾਲ ਨਾ ਸਿਰਫ ਨੌਕਰੀਆ ਵਧਣਗੀਆ ਬਲਕਿ ਬਿਜਨਸ ਤੇ ਵਪਾਰ ਨੂੰ ਵੀ ਹੁਲਾਰਾ ਮਿਲੇਗਾ।ਮੰਚ ਵਲੋਂ ਏਅਰਪੋਰਟ ਡਾਇਰੈਕਟਰ ਵੀ. ਵਨਕੇਟਸ਼ਵਰ ਰਾਓ ਤੋਂ ਇਲਾਵਾ ਸ੍ਰੀ ਗਗਨ ਮਲਿਕ ਪ੍ਰੋਜੈਕਟ ਮੈਨੇਜਰ, ਕਮਰਸ਼ੀਅਲ ਮੈਨੇਜਰ ਨਵੀਨ ਸਾਗਰ, ਏ.ਟੀ.ਐਸ ਦਿਨੇਸ਼ ਕੁਮਾਰ, ਰਣਧੀਰ ਸਿੰਘ ਏਅਰਇੰਡੀਆ ਆਦਿ ਨੂੰ ਵੀ ਯਾਦਗਾਰੀ ਚਿੰਨ ਦਿੱਤੇ ਗਏ।ਪ੍ਰੋ. ਮੋਹਨ ਸਿੰਘ ਸਰਪ੍ਰਸਤ ਨੇ ਸਾਰਿਆਂ ਦਾ ਧੰਨਵਾਦ ਕੀਤਾ।ਹਰਦੀਪ ਸਿੰਘ ਚਾਹਲ ਨੇ ਸਟੇਜ਼ ਦਾ ਸੰਚਾਲਨ ਕੀਤਾ

ਇਸ ਮੌਕੇ ਮਨਮੋਹਨ ਸਿੰਘ ਬਰਾੜ, ਇੰਦਰਜੀਤ ਸਿੰਘ ਗੋਗੋਆਣੀ, ਅੰਮਿ੍ਰਤ ਲਾਲ ਮੰਨਣ, ਅਰੁਣ ਖੰਨਾ ਗਲੋਬਲ, ਡਾ. ਜਸਪ੍ਰੀਤ ਕੌਰ ਕੋਹਲੀ, ਅਰੁਣ ਖੰਨਾ, ਡਾ. ਦੁੱਗਲ, ਡਾ. ਆਰ.ਐਸ ਬੋਪਾਰਾਏ, ਨਿਰਮਲ ਸਿੰਘ ਅਨੰਦ, ਦਲਜੀਤ ਸਿੰਘ ਸੀ.ਐਚ.ਡੀ, ਪੀ.ਡੀ.ਐਸ. ਰੰਧਾਵਾ, ਰਾਹੁਲ ਮਾਈਕਲ, ਇੰਜ: ਮਨਜੀਤ ਸਿੰਘ ਸੈਣੀ, ਪ੍ਰਕਾਸ਼ ਭੱਟੀ, ਉਪਕਾਰ ਸਿੰਘ ਕੋਹਲੀ, ਅਵਤਾਰ ਸਿੰਘ, ਡ. ਸੁਖਦੇਵ ਸਿੰਘ ਇਨਟੈਕ, ਬਲਰਾਜ ਸਿੰਘ ਟੂਰਿਜ਼ਮ ਵਿਭਾਗ, ਸ਼ਿਵ ਕੁਮਾਰ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਬਿੱਟੂ, ਗੁਰਬਖਸ਼ ਸਿੰਘ ਪਸਰੀਚਾ, ਕੁਲਦੀਪ ਸਿੰਘ, ਸੁਦੀਪ ਕੌਰ, ਆਸ਼ਾ ਕੌਰ ਆਦਿ ਹਾਜਰ ਸਨ।

468 ad

Submit a Comment

Your email address will not be published. Required fields are marked *