ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਨੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਔਕਲੈਂਡ- 7 ਮਈ (ਹਰਜਿੰਦਰ ਸਿੰਘ ਬਸਿਆਲਾ)- ਬੀਤੇ ਦਿਨੀਂ ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾæ ਭੀਮ ਰਾਓ ਅੰਬੇਡਕਰ ਦਾ 123ਵਾਂ ਜਨਮ ਦਿਵਸ ਪੁੱਕੀਕੁਈ ਟਾਊਨ ਹਾਲ ਵਿਚ ਮਨਾਇਆ ਗਿਆ।
NZ PIC 7 May-1ਇਸ ਸਮਾਗਮ ਦੇ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਬਹੁਜਨ ਸਮਾਜ ਪਾਰਟੀ ਦੇ ਨੇਤਾ ਸ੍ਰੀ ਰਾਮ ਸਰੂਪ ਸਰੋਏ ਸ਼ਾਮਿਲ ਹੋਏ ਜਦ ਕਿ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਨੇ ਆਪਣੇ ਗੀਤਾਂ ਦੇ ਰਾਹੀਂ ਸਮਾਗਮ ਵਿਚ ਸੰਗੀਤਕ ਮਾਹੌਲ ਸਿਰਜਿਆ। ਬੁੱਧ ਬੰਦਨਾ ਦੇ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਅਤੇ ਸ੍ਰੀ ਰਾਮ ਸਰੂਪ ਸਰੋਏ ਅਤੇ ਮਿਸ ਪ੍ਰੇਮ ਲਤਾ ਨੇ ਗੌਤਮ ਬੁੱਧ ਅਤੇ ਭਾਬਾ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਅੱਗੇ ਸ਼ਮਾ ਰੌਸ਼ਨ ਕੀਤੀ। ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਮੋਹਿੰਦਰ ਪਾਲ, ਮੀਤ ਪ੍ਰਧਾਨ ਮਨਜੀਤ ਰੱਤੂ, ਜਨਰਲ ਸਕੱਤਰ ਸ੍ਰੀ ਰਾਜ ਕੁਮਾਰ, ਸ੍ਰੀ ਰੇਸ਼ਮ ਲਾਲ ਕਰੀਮਪੁਰੀ, ਰੋਮੀਓ ਅਤੇ ਰਾਕੇਸ਼ ਕੁਮਾਰ ਨੇ ਸਾਂਝੇ ਤੌਰ ‘ਤੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਮਿਸ ਪ੍ਰੇਮ ਲਤਾ ਨੇ ਗੌਤਮ ਬੁੱਧ ਅਤੇ ਡਾæ ਅੰਬੇਡਕਰ ਸਾਹਿਬ ਦੀ ਜੀਵਨੀ ਉਤੇ ਰਚਨਾਵਾਂ ਗਾਈਆਂ। ਇਨ੍ਹਾਂ ਤੋਂ ਇਲਾਵਾ ਸਥਾਨਕ ਬਿਜ਼ਨਸਮੈਨ ਅਤੇ ਗਾਇਕ ਦੀਪਾ ਡੁਮੇਲੀ ਅਤੇ ਸਤਿੰਦਰ ਪੱਪੀ ਨੇ ਵੀ ਗੀਤਾਂ ਨਾਲ ਸਭਿਆਚਾਰਕ ਰੰਗ ਭਰਿਆ।
ਮੁੱਖ ਮਹਿਮਾਨ ਸ੍ਰੀ ਸਰੋਏ ਨੇ ਆਖਿਆ ਕਿ ਭਾਰਤ ਅੰਦਰ ਦਲਿਤ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਅੰਬੇਡਕਰਵਾਦ ਹੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਭਾਰਤੀ ਮੂਲ ਦਾ ਦਲਿਤ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਬਰਾਬਰਤਾ ਪ੍ਰਾਪਤ ਨਹੀਂ ਕਰ ਲੈਂਦਾ ਉਨੀ ਦੇਰ ਤੱਕ ਡਾæ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਦੀ ਰੋਸ਼ਨੀ ਵਿਚ ਸੰਘਰਸ਼ ਜਾਰੀ ਰੱਖਣਾ ਪਵੇਗਾ। ਇਸ ਮੌਕੇ ਸ੍ਰੀ ਸਰੋਏ ਨੇ ਡਾæ ਭੀਮ ਰਾਓ ਅੰਬੇਡਕਰ ਜੀ ਦੀ ਦੀਆਂ 21 ਹੱਥ ਲਿਖਤ ਕਿਤਾਬਾਂ ਦਾ ਇਕ ਸੈਟ ਵੀ ਸੁਸਾਇਟੀ ਨੂੰ ਭੇਟ ਕੀਤਾ। ਸੁਸਾਇਟੀ ਦੇ ਪ੍ਰਧਾਨ ਸ੍ਰੀ ਮਹੰਿਦਰ ਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇਕਰ ਬਾਬਾ ਸਾਹਿਬ ਦੀ ਵਿਚਾਰਧਾਰਾ ਪੂਰੇ ਦੇਸ਼ ਵਿਚ ਇਮਾਨਦਾਰੀ ਨਾਲ ਲਾਗੂ ਹੋ ਜਾਵੇ ਤਾਂ ਭਾਰਤ ਸੋਨੇ ਦੀ ਚਿੜੀ ਬਣ ਸਕਦਾ ਹੈ।
ਇਸ ਸਮਾਗਮ ਵਿਚ ਮੀਤ ਪ੍ਰਧਾਨ ਸ੍ਰੀ ਮਨਜੀਤ ਰੱਤੂ, ਜਨ ਸਕੱਤਰ ਰਾਜ ਕੁਮਾਰ, ਸ੍ਰੀ ਰੇਸ਼ਮ ਲਾਲ ਕਰੀਮਪੁਰੀ, ਰੋਮੀਓ, ਜਸਵਿੰਦਰ ਕੁਮਾਰ, ਸੋਨੂ ਧੀਰ ਨੇ ਬਾਬਾ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਚਾਨਣਾ ਪਾਇਆ। ਅੰਬੇਡਕਰ ਮਿਸ਼ਨ ਸੁਸਾਇਟੀ ਨੇ ਆਪਣੇ ਨਿਊਜ਼ੀਲੈਂਡ ਰਹਿੰਦੇ ਸਹਿਯੋਗੀਆਂ ਕੁਲਵਿੰਦਰ ਕੁਮਾਰ, ਚਮਨ ਲਾਲ, ਰੂਪ ਲਾਲ, ਅੰਕਲ ਹਰਬੰਸ ਅਤੇ ਹੋਰ ਪਹੁੰਚੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਰਿਆਂ ਨੂੰ ਖਾਣਾ ਵੀ ਉਪਲਬਧ ਕਰਵਾਇਆ ਗਿਆ।

468 ad